Breaking News

8 ਸਾਲਾਂ ਬੱਚੀ ਲਈ ਘਰ  ‘ਚ ਬਣਾਇਆ ਝੂਲਾ ਬਣ ਗਿਆ ਮੌਤ ਦਾ ਕਾਰਨ

ਜਲੰਧਰ: ਫਿਲੌਰ ਦੇ ਪਿੰਡ ਜਗਤਪੁਰਾ ਵਿੱਚ ਇੱਕ ਅੱਠ ਸਾਲਾ ਬੱਚੀ ਲਈ ਘਰ  ‘ਚ ਬਣਾਇਆ ਝੂਲਾ ਉਸਦੀ ਮੌਤ ਦਾ ਕਾਰਨ ਬਣ ਗਿਆ।  ਝੂਲਾ ਝੂਲਦੇ ਹੋਏ ਉਸਦੇ ਗਲੇ ਵਿੱਚ ਰੱਸੀ ਫਸ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।

ਇਸ ਘਟਨਾ ਦੌਰਾਨ ਪਿਤਾ ਤਰਸੇਮ  ਕੰਮ ‘ਤੇ ਗਿਆ ਹੋਇਆ ਸੀ ਅਤੇ ਮਾਂ ਮੁਸਕਾਨ ਸੋ ਰਹੀ ਸੀ।ਬੱਚੀ ਝੂਲੇ ਦੇ ਨਾਲ ਖੇਡ ਰਹੀ ਸੀ।ਅਚਾਨਕ ਉਸ ਦੀ ਗਰਦਨ ਵਿੱਚ ਰੱਸੀ ਫਸ ਗਈ ਅਤੇ ਦਮ ਘੁੱਟਣ ਨਾਲ ਉਸਦੀ ਮੌਤ ਹੋ ਗਈ। ਤਕਰੀਬਨ ਡੇਢ ਘੰਟੇ ਬਾਅਦ ਜਦੋਂ ਮਾਂ ਨੇ  ਵਰਾਂਡੇ ਵਿਚ ਜਾ ਕੇ ਦੇਖਿਆ ਤਾਂ  ਝੂਲੇ ਦੀ ਰੱਸੀ ਮੁਸਕਾਨ ਦੇ ਗਲੇ ਵਿਚ ਫਸੀ ਹੋਈ ਸੀ ਅਤੇ ਉਹ ਹਵਾ ਵਿੱਚ ਲਟਕ ਰਹੀ ਸੀ ਅਤੇ ਉਸ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੋ ਰਹੀ ਸੀ।
ਗੁਆਂਢੀਆਂ ਨੇ ਬੱਚੀ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Check Also

ਗੁਰਦਾਸਪੁਰ ‘ਚ ਹੈਰੋਇਨ ਤੇ ਢਾਈ ਕਿੱਲੋ ਹਰੇ ਪੋਸਤ ਦੇ ਬੂਟਿਆਂ ਸਮੇਤ ਦੋ ਵਿਅਕਤੀ ਕਾਬੂ,ਪੁਲਿਸ ਵੱਲੋਂ ਕਾਰਵਾਈ ਸ਼ੁਰੂ

ਪੰਜਾਬ: ਪੰਜਾਬ ਦੀ ਜਵਾਨੀ ਨਸ਼ੇ ਵਿਚ ਗ਼ਲਤਾਨ ਹੁੰਦੀ ਜਾ ਰਹੀ ਹੀ। ਜਿਸ ਕਰਕੇ ਪੰਜਾਬ ਦਾ …

Leave a Reply

Your email address will not be published. Required fields are marked *