ਪਟਿਆਲਾ: ਰਾਜਪੁਰਾ ਵਿੱਚ ਬੀਤੀ ਦੇਰ ਰਾਤ ਆਈ ਰਿਪੋਰਟਾਂ ਵਿਚ ਪੰਜ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਸਦੇ ਨਾਲ ਹੀ ਹੁਣ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ।
ਦੱਸਣਯੋਗ ਹੈ ਕਿ ਪਾਜ਼ਿਟਿਵ ਪਾਏ ਜਾਣ ਵਾਲੇ ਵਿਅਕਤੀ ਰਾਜਪੁਰਾ ਦੀ ਰਹਿਣ ਵਾਲੀ ਪਹਿਲੀ ਕੋਰੋਨਾ ਪਾਜ਼ਿਟਿਵ ਮਹਿਲਾ ਦੇ ਲੜਕਿਆਂ ਦੇ ਸੰਪਰਕ ਵਿਚ ਸਨ।
ਬੀਤੀ ਦੇਰ ਰਾਤ ਨੂੰ ਆਈ ਰਿਪੋਰਟ ਤੋਂ ਬਾਅਦ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਨੂੰ ਉੱਥੇ ਭੇਜ ਦਿੱਤਾ ਗਿਆ ਸੀ। ਇਸ ਦੀ ਪੁਸ਼ਟੀ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ ਸੁਮਿਤ ਸਿੰਘ ਵੱਲੋਂ ਕੀਤੀ ਗਈ ਹੈ। ਪੁਸ਼ਟੀ ਹੁੰਦੇ ਹੀ ਪੀਡ਼ਤਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾ ਦਿੱਤਾ ਗਿਆ। ਇਸਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਦੇ ਪੀਡ਼ਤਾਂ ਦੀ ਗਿਣਤੀ ਮੰਗਲਵਾਰ ਨੂੰ ਵਧ ਕੇ 251 ਪਹੁੰਚ ਗਈ ਹੈ ਜਦਕਿ 16 ਦੀ ਮੌਤ ਹੋ ਚੁੱਕੀ ਹੈ।