ਚੰਡੀਗੜ੍ਹ: ਹੁਸ਼ਿਆਰਪੁਰ ਦੇ ਆਇਸੋਲੇਸ਼ਨ ਵਾਰਡ ਵਿੱਚ ਕਵਾਰੰਟੀਨ ਕੋਰੋਨਾ ਸ਼ੱਕੀ ਮਰੀਜ਼ ਫਰਾਰ ਹੋ ਗਿਆ ਹੈ। ਉੱਥੇ ਹੀ ਪਠਾਨਕੋਟ ਵਿੱਚ ਕੋਰੋਨਾ ਦੋ ਮਰੀਜ਼ ਹੋਰ ਮਿਲੇ ਹਨ। ਸਪੈਸ਼ਲ ਚੀਫ ਸੈਕਟਰੀ ਕੇਬੀਐਸ ਸਿੱਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਮਰੀਜ਼ਾਂ ਚੋਂ ਇੱਕ ਆਟੋ ਡਰਾਇਵਰ ਹੈ ਅਤੇ ਦੂਜੀ ਘਰਾਂ ਵਿੱਚ ਕੰਮ ਕਰਨ ਵਾਲੀ ਮਹਿਲਾ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 191 ਹੋ ਗਈ ਉਥੇ ਹੀ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਹੀ 27 ਲੋਕ ਠੀਕ ਵੀ ਹੋਏ ਹਨ।
ਬੁੱਧਵਾਰ ਨੂੰ ਸੂਬੇ ਵਿੱਚ ਚਾਰ ਪਾਜਿਟਿਵ ਕੇਸ ਸਾਹਮਣੇ ਆਏ ਸਨ। ਇੱਕ ਸੰਗਰੂਰ ਜ਼ਿਲ੍ਹੇ ਵਿੱਚ ਦਿੱਲੀ ਤੋਂ ਪਰਤੇ ਜਮਾਤੀ ਦਾ ਕਰੀਬੀ ਹੈ। ਉਥੇ ਹੀ ਹੋਰ ਤਿੰਨ ਮਾਮਲੇ ਪਟਿਆਲੇ ਦੇ ਪਾਜ਼ਿਟਿਵ ਪਾਏ ਗਏ ਮਰੀਜ਼ ਦੇ ਰਿਸ਼ਤੇਦਾਰ ਹਨ। ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁਹਾਲੀ ਜਿਲਾ 56 ਮਰੀਜ਼ਾਂ ਦੇ ਨਾਲ ਸੂਬੇ ਦਾ ਵੱਡਾ ਹਾਟਸਪਾਟ ਬਣਿਆ ਹੋਇਆ ਹੈ ਤੇ ਇਥੇ ਹੀ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।