ਕੋਰੋਨਾ ਵਾਇਰਸ ਤੋਂ ਬਚਣ ਦਾ ਇਹੀ ਇਕੋ-ਇਕ ਉਪਾਅ- ਖਬਰ ਵਿੱਚ ਪੜ੍ਹੋ ਪੂਰੀ ਜਾਣਕਾਰੀ

TeamGlobalPunjab
2 Min Read

ਪੂਰੇ ਵਿਸ਼ਵ ਦੇ ਵਿਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਲੋਕਾਂ ਨੂੰ ਭੈਅ-ਭੀਤ ਕੀਤਾ ਹੋਇਆ ਹੈ ਅਤੇ ਵਿਸ਼ਵ ਭਰ ਦੇ ਅਰਥਚਾਰੇ ਨੂੰ ਬਹੁਤ ਜਿਆਦਾ ਵੱਡੀ ਢਾਅ ਲੱਗੀ ਹੈ। ਵੱਡੇ-ਵੱਡੇ ਲੀਡਰਾਂ ਨੇ ਇਸ ਅੱਗੇ ਗੋਡੇ ਟੇਕ ਦਿਤੇ ਹਨ। ਇਸਦਾ ਹਾਲ ਦੀ ਘੜੀ ਵਿਚ ਇਕੋ-ਇਕ ਹੱਲ ਲਾਕ-ਡਾਊਨ ਹੀ ਮੰਨਿਆ ਜਾ ਰਿਹਾ ਹੈ। ਬੇਸ਼ਕ ਸਾਇੰਸਦਾਨ ਇਸ ਬਿਮਾਰੀ ਦਾ ਤੋੜ ਲੱਭਣ ਲਈ ਯਤਨ ਕਰ ਰਹੇ ਹਨ ਪਰ ਸਫਲਤਾ ਹਾਸਿਲ ਨਹੀਂ ਹੋਈ। ਪਰ ਪੂਰੇ ਵਿਸ਼ਵ ਵਿਚ ਇਸ ਬਿਮਾਰੀ ਤੋਂ ਪ੍ਰਭਾਵਿਤ ਜੇਕਰ ਮਰੀਜ਼ਾਂ ਦੀ ਗੱਲ ਕਰੀਏ ਤਾਂ ਖਬਰ ਲਿਖੇ ਜਾਣ ਵੇਲੇ 1,898,018 ਗਿਣਤੀ ਨੋਟ ਕੀਤੀ ਗਈ ਸੀ ਅਤੇ ਖਬਰ ਲਿਖੇ ਜਾਣ ਤੱਕ ਯਾਨੀਕੇ ਕੁਝ ਹੀ ਪਲਾਂ ਵਿਚ ਇਹ ਗਿਣਤੀ ਵੱਧਕੇ 1,898,885 ਯਾਨੀਕੇ ਵੱਧਕੇ 867 ਹੋ ਗਈ।

ਜਿਸ ਵਿਚ ਯੂਐਸਏ ਵਿਚ 573,816 ਮਰੀਜ਼ ਪਾਏ ਗਏ। ਦੂਜੇ ਨੰਬਰ ਤੇ ਸਪੇਨ 169,469, ਤੀਜੇ ਨੰਬਰ ਤੇ ਇਟਲੀ 159,516, ਚੌਥੇ ਨੰਬਰ ਤੇ ਫਰਾਂਸ 132,591 ਅਤੇ ਪੰਜਵੇਂ ਨੰਬਰ ਤੇ ਜਰਮਨੀ 128,054 ਮਰੀਜ਼ਾਂ ਦੀ ਗਿਣਤੀ ਦਰਜ ਕੀਤੀ ਗਈ ਜੋ ਕਿ ਇਸ ਬਿਮਾਰੀ ਤੋਂ ਪੀੜਿਤ ਹਨ। ਯੂਕੇ ਅਤੇ ਚੀਨ ਵਿਚ ਕ੍ਰਮਵਾਰ 88,621 ਅਤੇ 82,160 ਮਰੀਜਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਅੰਕੜਿਆਂ ਵਿਚ ਸਾਫ ਸਪੱਸ਼ਟ ਹੁੰਦਾ ਹੈ ਕਿ ਚੀਨ ਨੇ ਆਪਣੀ ਸਥਿਤੀ ਤੇ ਕਾਫੀ ਜਿਆਦਾ ਕਾਬੂ ਪਾ ਲਿਆ ਹੈ।

ਕੈਨੇਡਾ ਦੀ ਗੱਲ ਕਰੀਏ ਤਾਂ 25,546 ਭਾਰਤ ਵਿਚ 9,635 ਆਸਟ੍ਰੇਲੀਆ ਵਿਚ 6,359 ਅਤੇ ਪਾਕਿਸਤਾਨ ਵਿਚ ਕੁਲ ਮਰੀਜ਼ਾਂ ਦੀ ਗਿਣਤੀ 5,469 ਦਰਜ ਕੀਤੀ ਗਈ।

ਇਸ ਖਬਰ ਨੂੰ ਨਸ਼ਰ ਕਰਨ ਦਾ ਮਕਸਦ ਕਿਸੇ ਵੀ ਨਾਗਰਿਕ ਨੂੰ ਡਰਾਉਣਾ ਨਹੀਂ ਹੈ ਸਿਰਫ ਅੰਕੜਿਆਂ ਬਾਰੇ ਜਾਣੂ ਕਰਵਾਉਣਾ ਹੈ। ਇਸਦੇ ਨਾਲ ਹੀ ਇਕ ਇਹ ਸੁਨੇਹਾ ਦੇਣਾ ਹੈ ਕਿ ਆਪਣੇ-ਆਪਣੇ ਘਰ ਵਿਚ ਹੀ ਰਹੋ। ਹਾਲ ਦੀ ਘੜੀ ਇਸ ਬਿਮਾਰੀ ਤੋਂ ਬਚਣ ਦਾ ਇਹੀ ਇਕੋ-ਇਕ ਉਪਾਅ ਹੈ।

- Advertisement -

Share this Article
Leave a comment