ਨਿਰਭਿਆ ਦੇ ਬਲਾਤਕਾਰੀਆਂ ਨੇ ਫਾਂਸੀ ਰੁਕਵਾਉਣ ਲਈ ਚਲੀ ਚਾਲ

TeamGlobalPunjab
1 Min Read

ਨਵੀਂ ਦਿੱਲੀ : ਕਈ ਸਾਲ ਪਹਿਲਾ ਵਾਪਰੇ ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ 20 ਮਾਰਚ ਵਾਲੇ ਦਿਨ ਫਾਂਸੀ ਦਿੱਤੀ ਜਾਣੀ ਹੈ। ਪਰ ਇਸ ਦੌਰਾਨ ਉਨ੍ਹਾਂ ਵੱਲੋ ਬਚਨ ਲਈ ਹਰ ਪੈਂਤੜਾ ਅਪਣਾਇਆ ਜਾ ਰਿਹਾ ਹੈ। ਹੁਣ ਇਕ ਵਾਰ ਫਿਰ ਫਾਂਸੀ ਦੀ ਤਾਰੀਖ ਨੇੜੇ ਆਉਣ ਤੇ ਦੋਸ਼ੀਆਂ ਵੱਲੋ ਨਵੀਂ ਚਾਲ ਚੱਲੀ ਗਈ ਹੈ। ਰਿਪੋਰਟਾਂ ਮੁਤਾਬਿਕ ਦੋਸ਼ੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇੱਛਾ ਅਨੁਸਾਰ ਮੌਤ ਦੀ ਸਜਾ ਦੇਣ ਲਈ ਪੱਤਰ ਲਿਖਿਆ ਹੈ।

ਦਸ ਦੇਈਏ ਕਿ ਇਹ ਪੱਤਰ ਦੋਸ਼ੀਆਂ ਦੇ ਮਾਤਾ ਪਿਤਾ ਸਮੇਤ ਭਾਈ ਭੈਣ ਵਲੋਂ ਲਿਖਿਆ ਦਸਿਆ ਜਾ ਰਿਹਾ ਹੈ।ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਲਈ ਚੌਥੀ ਵਾਰ ਤਾਰੀਖ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋਸ਼ੀ ਫਾਂਸੀ ਰੁਕਵਾਉਣ ਵਿੱਚ ਕਾਮਯਾਬ ਹੋ ਗਏ ਸਨ। ਹੁਣ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਲਈ 20 ਮਾਰਚ ਦੀ ਤਾਰੀਖ ਤੈਅ ਹੋਈ ਹੈ। ਇਸ ਦਿਨ ਉਨ੍ਹਾਂ ਨੂੰ ਸਵੇਰੇ 5 ਵੱਜ ਕੇ 30 ਮਿੰਟ ‘ਤੇ ਫਾਂਸੀ ਹੋਵੇਗੀ।

Share this Article
Leave a comment