74 ਸਾਲ ਦੀ ਉਮਰ ‘ਚ ਮਹਿਲਾ ਨੇ ਦਿੱਤਾ ਜੁੜਵਾ ਬੱਚੀਆਂ ਨੂੰ ਜਨਮ

TeamGlobalPunjab
2 Min Read

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਗੁੰਟੂਰ ‘ਚ 74 ਸਾਲ ਦੀ ਇੱਕ ਮਹਿਲਾ ਨੇ ਇਸ ਉਮਰ ‘ਚ ਜੁੜਵਾ ਬੱਚੀਆਂ ( Twins Baby ) ਨੂੰ ਜਨਮ ਦੇ ਕੇ ਵਿਸ਼ਵ ਰਿਕਾਰਡ  ਬਣਾਇਆ ਹੈ। ਇਸ ਮਹਿਲਾ ਨੇ ਆਪਣੇ ਵਿਆਹ ਤੋਂ 5੦ ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ।

ਮਹਿਲਾ ਦਾ ਇਲਾਜ ਕਰ ਰਹੇ ਡਾਕਟਰਾਂ ਅਨੁਸਾਰ ਗੋਦਾਵਰੀ ਜ਼ਿਲੇ ਦੇ ਰਹਿਣ ਵਾਲੇ ਯੇਰਰਾਮਤੀ ਰਾਜਾ ਨੇ 22 ਮਾਰਚ, 1962 ‘ਚ ਮੰਗਿਆਯੰਮਾ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਕੁੱਝ ਸਾਲਾਂ ਬਾਅਦ ਉਨ੍ਹਾਂ ਨੂੰ ਬੱਚਾ ਹੋਣ ਦੀ ਉਮੀਦ ਸੀ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ ਤੇ ਬੱਚੇ ਦੀ ਉਡੀਕ ‘ਚ ਦੋਵਾਂ ਦੀ ਉਮਰ ਲੰਘ ਗਈ।

ਹਾਲ ਹੀ ਵਿੱਚ ਉਨ੍ਹਾਂ ਦੇ ਘਰ ਨੇੜੇ ਰਹਿਣ ਵਾਲੀ ਇੱਕ 55 ਸਾਲ ਦੀ ਮਹਿਲਾ IVF ਤਕਨੀਕ ਨਾਲ ਗਰਭਵਤੀ ਹੋਈ ਸੀ। ਮੰਗਿਆਯੰਮਾ ਨੇ ਉਸ ਤੋਂ ਪ੍ਰੇਰਿਤ ਹੋ ਕੇ ਡਾਕਟਰਾਂ ਨਾਲ ਸੰਪਰਕ ਕੀਤਾ। ਫਿਰ ਉਹ ਆਈਵੀਐੱਫ ਤਕਨੀਕ ਦੇ ਮਾਹਰ ਡਾ. ਸਨਕਕਇਲਾ ਉਮਾਸ਼ੰਕਰ ਨੂੰ ਮਿਲੇ ਤੇ ਡਾਕਟਰਾਂ ਨੇ ਮੰਗਿਆਯੰਮਾ ਦੇ ਪਤੀ ਦਾ ਸਪਰਮ ਲੈ ਕੇ ਉਸ ਨੂੰ ਆਈਵੀਐੱਫ ਪ੍ਰਣਾਲੀ ‘ਚ ਪ੍ਰਯੋਗ ਕੀਤਾ ਅਤੇ ਡਾਕਟਰ ਆਪਣੀ ਕੋਸ਼ਿਸ਼ ‘ਚ ਸਫਲ ਰਹੇ।

ਮੰਗਿਆਯੰਮਾ ਦੇ ਪਤੀ ਨੇ ਦੱਸਿਆ, ਮੈਂ ਬਹੁਤ ਖੁਸ਼ ਹਾਂ ਅਸੀ 9 ਮਹੀਨੇ ਤੱਕ ਹਸਪਤਾਲ ਵਿੱਚ ਰਹੇ ਪਰ ਬੱਚੀਆਂ ਨੂੰ ਦੇਖਣ ਤੋਂ ਬਾਅਦ ਅਸੀ ਆਪਣੇ ਸਾਰੇ ਦੁੱਖ ਭੁੱਲ ਚੁੱਕੇ ਹਾਂ।

ਮੰਗਿਆਯੰਮਾ ਪਿਛਲੇ 9 ਮਹੀਨੇ ਤੋਂ ਨਰਸਿੰਗ ਹੋਮ ‘ਚ ਡਾਕਟਰਾਂ ਦੀ ਦੇਖਭਾਲ ਵਿੱਚ ਸਨ। ਡਾ. ਉਮਾਸ਼ੰਕਰ ਨੇ ਸਵੇਰੇ 10:30 ਵਜੇ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਸੀ ਤੇ 9 ਮੰਗਿਆਯੰਮਾ ਬੇਸਬਰੀ ਨਾਲ ਆਪਣੇ ਬੱਚੀਆ ਦੀ ਉਡੀਕ ਕਰ ਰਹੀ ਸੀ। ਸੀ-ਸੈਕਸ਼ਨ ਚਾਰ ਡਾਕਕਰਾਂ ਦੀ ਟੀਮ ਵੱਲੋਂ ਕੀਤਾ ਗਿਆ
ਡਾ. ਸਨਕਕਇਲਾ ਨੇ ਦੱਸਿਆ ਕਿ ਮਾਂ ਤੇ ਦੋਵੇਂ ਨਵਜੰਮੇ ਬੱਚੇ ਸੁਰੱਖਿਅਤ ਤੇ ਸਿਹਤਮੰਦ ਹਨ।

[alg_back_button]

Share this Article
Leave a comment