ਹਿਮਾਚਲ ਦੀਆਂ ਵਾਦੀਆਂ ਚ ਕੋਰੋਨਾ ਵਾਇਰਸ ਨੇ ਮਚਾਈ ਹਾਹਾਕਾਰ!

TeamGlobalPunjab
1 Min Read

ਸ਼ਿਮਲਾ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੇ ਹਿਮਾਚਲ ਦੀਆਂ ਵਾਦੀਆਂ ਚ ਵੀ ਹਾਹਾਕਾਰ ਮਚਾ ਦਿਤੀ ਹੈ। ਇਥੇ ਅੱਜ 70 ਸਾਲਾ ਮਹਿਲਾ ਨੇ ਇਸ ਕਾਰਨ ਦਮ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਹ ਮਹਿਲਾ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਸੀ। ਮਹਿਲਾ ਨੂੰ ਬੀਤੇ ਦਿਨੀ ਬੁਖਾਰ ਹੋਇਆ ਸੀ ਅਤੇ ਉਸ ਨੂੰ ਸਾਹ ਲੈਣ ਵਿਚ ਦਿਕਤ ਆ ਰਹੀ ਸੀ। ਇਸ ਕਾਰਨ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ । ਇਸ ਤੋਂ ਬਾਅਦ ਪ੍ਰਸਾਸ਼ਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ। ਉਨ੍ਹਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ, ਔਰਤ ਨੂੰ ਸਿਹਤ ਖਰਾਬ ਹੋਣ ‘ਤੇ ਬੱਦੀ ਦੇ ਝਾੜਮਾਜਰੀ ਦੇ ਇੱਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪਰ ਇਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ । ਦੱਸ ਦੇਈਏ ਕਿ ਹਿਮਾਚਲ ਚ ਇਹ ਖ਼ਤਰਨਾਕ ਵਾਇਰਸ ਕਾਰਨ ਦੂਜੀ ਮੌਤ ਹੈ। ਰਿਪੋਰਟਾਂ ਮੁਤਾਬਿਕ ਇਸ ਤੋਂ ਪਹਿਲਾ 23 ਮਾਰਚ ਨੂੰ ਇਸ ਕਰਨਾ ਯੂਐਸਏ ਤੋਂ ਆਏ 69 ਸਾਲ ਵਿਅਕਤੀ ਨੇ ਦਮ ਤੋੜ ਦਿੱਤਾ ਸੀ।

Share this Article
Leave a comment