ਲਖਨਊ : ਉੱਤਰ ਪ੍ਰਦੇਸ਼ ਦੇ ਮਥੂਰਾ ‘ਚ ਜ਼ਬਰਦਸਤ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ। ਯਮੁਨਾ ਐਕਸਪ੍ਰੈਸ ਵੇਅ ‘ਤੇ ਇੱਕ ਤੇਜ਼ ਰਫ਼ਤਾਰ ਤੇਲ ਦਾ ਟੈਂਕਰ ਆ ਰਿਹਾ ਸੀ। ਜਿਸ ਦਾ ਸੰਤੁਲਨ ਵਿਗੜ ਗਿਆ ਤੇ ਟੈਂਕਰ ਸਾਹਮਣੇ ਤੋਂ ਆ ਰਹੀ ਇਨੋਵਾ ਕਾਰ ਨਾਲ ਟਕਰਾ ਗਿਆ। ਕਾਰ ਵਿੱਚ ਬੈਠੀਆਂ ਸਵਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਮਥੂਰਾ ਦੇ ਨੌਝੀਲ ਇਲਾਕੇ ਨੇੜ੍ਹੇ ਵਾਪਰਿਆ ਹੈ।
ਕਾਰ ‘ਚ ਸਵਾਰ 7 ਯਾਤਰੀ ਵਰਿੰਦਾਵਨ ਧਾਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਜਦੋਂ ਕਾਰ ਨੌਝੀਲ ਨੇੜੇ ਪਹੁੰਚੀ ਤਾਂ ਰੋਡ ਦੇ ਦੂਸਰੇ ਪਾਸੇ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਤੇਲ ਟੈਂਕਰ ਆ ਰਿਹਾ ਸੀ ਜਿਸ ਦਾ ਸੰਤੁਲਨ ਵਿਗੜ ਗਿਆ ਤੇ ਟੈਂਕਰ ਸੜਕ ‘ਤੇ ਲੱਗੇ ਡਿਵਾਇਡਰ ਨਾਲ ਟਕਰਾਅ ਗਿਆ। ਡਿਵਾਇਡਰ ਨਾਲ ਟਕਰਾਉਣ ਤੋਂ ਬਾਅਦ ਟੈਂਕਰ ਇਨੋਵਾ ਕਾਰ ‘ਤੇ ਚੜ੍ਹ ਗਿਆ। ਜਿਸ ਕਾਰਨ ਕਾਰ ‘ਚ ਬੈਠੇ ਲੋਕ ਬੁਰੀ ਤਰ੍ਹਾ ਨਾਲ ਕੁਚਲ ਗਏ।