69 ਸਾਲਾ ਕੈਨੇਡੀਅਨ ਐਮ.ਪੀ. ਦੀਪਕ ਓਬਰਾਏ ਦਾ ਕੈਂਸਰ ਦੇ ਚਲਦਿਆਂ ਦਿਹਾਂਤ

TeamGlobalPunjab
1 Min Read

ਓਂਟਾਰੀਓ : ਕੈਲਗਰੀ ਤੋਂ 69 ਸਾਲਾ ਐਮ.ਪੀ. ਦੀਪਕ ਓਬਰਾਏ ਦਾ ਕੈਂਸਰ ਦੀ ਬੀਮਾਰੀ ਦੇ ਚਲਦਿਆਂ ਦਿਹਾਂਤ ਹੋ ਗਿਆ। ਕੁਝ ਹਫਤੇ ਪਹਿਲਾਂ ਹੀ ਦੀਪਕ ਓਬਰਾਏ ਨੂੰ ਚੌਥੀ ਸਟੇਜ ‘ਤੇ ਪਹੁੰਚ ਚੁੱਕੇ ਲੀਵਰ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਿਆ ਸੀ। ਦੀਪਕ ਓਬਰਾਏ ਨੇ ਸ਼ੁੱਕਰਵਾਰ ਰਾਤ ਆਪਣੇ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। 1997 ਤੋਂ ਪਾਰਲੀਮੈਂਟ ਮੈਂਬਰ ਵਜੋਂ ਕੈਲਗਰੀ ਦੀ ਨੁਮਾਇੰਦਗੀ ਕਰ ਰਹੇ ਦੀਪਕ ਓਬਰਾਏ ਕੰਜ਼ਰਵੇਟਿਵ ਪਾਰਟੀ ਦੇ ਡੀਨ ਵੀ ਸਨ।

- Advertisement -

ਉਹ ਕੈਨੇਡਾ ਦੀ ਸੰਸਦ ‘ਚ ਸਭ ਤੋਂ ਲੰਬੇ ਸਮੇਂ ਤੱਕ ਸੇਵਾਵਾਂ ਨਿਭਾਉਣ ਵਾਲੇ ਇੰਡੋ-ਕੈਨੇਡੀਅਨ ਹੋਣ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਪਾਰਲੀਮੈਂਟ ਸਕੱਤਰ ਵਜੋਂ ਸਭ ਤੋਂ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਆਗੂ ਵਜੋਂ ਵੀ ਜਾਣੇ ਜਾਣਗੇ। ਤਨਜ਼ਾਨੀਆ ਵਿਚ ਪੈਦਾ ਹੋਏ ਦੀਪਕ ਓਬਰਾਏ ਨੂੰ ਕੈਨੇਡਾ ਦੀ ਸੰਸਦ ਵਿਚ ਪਹਿਲੇ ਹਿੰਦੂ ਆਗੂ ਵਜੋਂ ਕਦਮ ਰੱਖਣ ਦਾ ਮਾਣ ਹਾਸਲ ਹੋਇਆ।

ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਕਿਹਾ ਕਿ ਦੀਪਕ ਓਬਰਾਏ ਹਮੇਸ਼ਾ ਨਵੇਂ ਸਿਆਸਤਦਾਨਾਂ ਲਈ ਪ੍ਰੇਰਨਾ ਸਰੋਤ ਰਹੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਪਕ ਓਬਰਾਏ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਵੋਟਰਾਂ ਪ੍ਰਤੀ ਸਮਰਪਿਤ ਸਨ ਅਤੇ ਉਨ੍ਹਾਂ ਦਾ ਵਿਛੋੜਾ ਕਦੇ ਭੁਲਾਇਆ ਨਹੀਂ ਜਾ ਸਕਦਾ।

- Advertisement -
Share this Article
Leave a comment