ਨਿਊਜ਼ ਡੈਸਕ: ਪਾਕਿਸਤਾਨ ਨੇ 1 ਅਪ੍ਰੈਲ 2025 ਤੋਂ ਹੁਣ ਤੱਕ 944 ਅਫਗਾਨ ਪਰਿਵਾਰਾਂ ਨੂੰ ਦੇਸ਼ ‘ਚੋਂ ਕੱਢ ਦਿੱਤਾ ਹੈ। ਇਨ੍ਹਾਂ ਪਰਿਵਾਰਾਂ ‘ਚ ਕੁੱਲ ਮਿਲਾ ਕੇ 6,700 ਲੋਕ ਸ਼ਾਮਿਲ ਹਨ। ਇਹ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਅਫਗਾਨ ਸਿਟੀਜ਼ਨ ਕਾਰਡ (ਏ. ਸੀ. ਸੀ.) ਰੱਖਣ ਵਾਲੇ ਲੋਕਾਂ ਦੀ ਸਵੈਇੱਛਤ ਵਾਪਸੀ ਦੀ ਆਖਰੀ ਮਿਤੀ 31 ਮਾਰਚ ਨੂੰ ਖਤਮ ਹੋ ਗਈ ਸੀ। ਰਿਪੋਰਟ ਅਨੁਸਾਰ ਇਨ੍ਹਾਂ 6,700 ਲੋਕਾਂ ‘ਚ 2,874 ਪੁਰਸ਼, 1,755 ਔਰਤਾਂ ਅਤੇ 2,071 ਬੱਚੇ ਸ਼ਾਮਿਲ ਹਨ। ਇਨ੍ਹਾਂ ਨੂੰ ਪੇਸ਼ਾਵਰ ਨੇੜੇ ਲਾਂਡੀ ਕੋਟਲ ਟਰਾਂਜ਼ਿਟ ਕੈਂਪ ਲਿਆਂਦਾ ਗਿਆ, ਜਿੱਥੇ ਲੋੜੀਂਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਤੋਰਖਮ ਬਾਰਡਰ ਤੋਂ ਅਫਗਾਨਿਸਤਾਨ ਭੇਜ ਦਿੱਤਾ ਗਿਆ।
ਪਾਕਿਸਤਾਨ ਤੋਂ ਬਾਹਰ ਕੱਢਣ ਦਾ ਇਹ ਦੂਜਾ ਪੜਾਅ ਹੈ। ਇਸ ਤੋਂ ਪਹਿਲਾਂ ਸਤੰਬਰ 2023 ‘ਚ ਪਹਿਲਾ ਪੜਾਅ ਸ਼ੁਰੂ ਹੋਇਆ ਸੀ, ਜਿਸ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਅਫਗਾਨਿਸਤਾਨ ਦੇ ਨਾਗਰਿਕਾਂ ਨੂੰ ਵਾਪਿਸ ਭੇਜਿਆ ਗਿਆ ਸੀ। ਪਹਿਲੇ ਪੜਾਅ ਵਿੱਚ 70,494 ਅਫਗਾਨ ਪਰਿਵਾਰਾਂ ਨੂੰ ਤੋਰਖਮ ਸਰਹੱਦ ਰਾਹੀਂ ਵਾਪਿਸ ਭੇਜਿਆ ਗਿਆ। ਕੁੱਲ ਮਿਲਾ ਕੇ 8 ਲੱਖ ਤੋਂ ਵੱਧ ਅਫਗਾਨ ਨਾਗਰਿਕਾਂ ਨੂੰ ਕਈ ਸਰਹੱਦਾਂ ਤੋਂ ਵਾਪਿਸ ਭੇਜਿਆ ਗਿਆ ਹੈ।
ਫਿਲਹਾਲ ਪਾਕਿਸਤਾਨ ‘ਚ ਪੁਲਿਸ ਦੀ ਵੱਡੀ ਕਾਰਵਾਈ ਚੱਲ ਰਹੀ ਹੈ, ਜਿਸ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਅਫਗਾਨ ਨਾਗਰਿਕਾਂ ਨੂੰ ਫੜਿਆ ਜਾ ਰਿਹਾ ਹੈ। ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲ ਰਿਹਾਇਸ਼ ਦਾ ਸਬੂਤ (ਪੀਓਆਰ) ਕਾਰਡ ਨਹੀਂ ਹਨ ਜਾਂ ਜਿਨ੍ਹਾਂ ਦੇ ਏਸੀਸੀ ਕਾਰਡਾਂ ਦੀ ਮਿਆਦ ਖਤਮ ਹੋ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।