ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 6654 ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ : ਦੇਸ਼ ਵਿੱਚ ਲਾਕਡਾਊਨ ਦੇ ਬਾਵਜੂਦ ਵੀ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸੰਕਰਮਿਤ ਮਰੀਜ਼ਾਂ ਦੇ 6,654 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਮਾਮਲੇ ਹਨ। ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ 137 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਇੱਕ ਲੱਖ 25 ਹਜ਼ਾਰ 101 ਲੋਕ ਸੰਕਰਮਿਤ ਹੋ ਚੁੱਕੇ ਹਨ, ਉੱਥੇ ਹੀ 3,720 ਲੋਕਾਂ ਦੀ ਮੌਤ ਹੋ ਚੁੱਕੀ ਹੈ 51 ਹਜ਼ਾਰ 784 ਲੋਕ ਠੀਕ ਵੀ ਹੋਏ ਹਨ।

ਕਿਹੜੇ ਰਾਜ ‘ਚ ਕਿੰਨੀ ਮੌਤਾਂ ਹੋਈਆਂ ?

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੌਤਾ ਦੀ ਗਿਣਤੀ

-ਮਹਾਰਾਸ਼ਟਰ 1517

- Advertisement -

-ਗੁਜਰਾਤ 802

-ਮੱਧ ਪ੍ਰਦੇਸ਼ 272

-ਪੱਛਮ ਬੰਗਾਲ 265

-ਰਾਜਸਥਾਨ 153

-ਦਿੱਲੀ 208

- Advertisement -

-ਉੱਤਰ ਪ੍ਰਦੇਸ਼ 152

-ਆਂਧਰਾ ਪ੍ਰਦੇਸ਼ 55

-ਤਮਿਲਨਾਡੁ 98

-ਤੇਲੰਗਾਨਾ 45

-ਕਰਨਾਟਕ 41

-ਪੰਜਾਬ 40

-ਜੰਮੂ – ਕਸ਼ਮੀਰ 20

-ਹਰਿਆਣਾ 16

-ਬਿਹਾਰ 11

-ਕੇਰਲ 4

-ਝਾਰਖੰਡ 3

-ਓਡਿਸ਼ਾ 7

-ਚੰਡੀਗੜ੍ਹ 3

-ਹਿਮਾਚਲ ਪ੍ਰਦੇਸ਼ 3

-ਅਸਮ 4

-ਮੇਘਾਲਿਆ ‘ਚ ਇੱਕ

Share this Article
Leave a comment