ਪੇਂਸਿਲਵੇਨਿਆ- ਅਮਰੀਕਾ ਦੇ ਪੇਂਸਿਲਵੇਨਿਆ ‘ਚ ਹਾਈਵੇਅ ‘ਤੇ ਬਰਫੀਲੇ ਤੂਫਾਨ ਕਾਰਨ ਹਾਈਵੇਅ ‘ਤੇ ਇੱਕ-ਇੱਕ ਕਰਕੇ 60 ਵਾਹਨ ਆਪਸ ਵਿੱਚ ਟਕਰਾ ਗਏ ਅਤੇ ਅੱਗ ਲੱਗ ਗਈ। ਇਸ ਘਟਨਾ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ ਹਨ। ਅਮਰੀਕੀ ਮੀਡਿਆ ਦੇ ਅਨੁਸਾਰ ਇਹ ਹਾਦਸਾ ਸੋਮਵਾਰ ਨੂੰ ਸਚੁਅਲਕਿਲ ਕਾਉਂਟੀ ਵਿੱਚ ਹਾਈਵੇ ‘ਤੇ ਹੋਈਆ। ਪੁਲਿਸ ਅਨੁਸਾਰ ਹਾਦਸੇ ਵਿੱਚ ਸ਼ਾਮਿਲ ਵਾਹਨਾਂ ਦੀ ਗਿਣਤੀ 40 ਤੋਂ 60 ਤੱਕ ਹੋ ਸਕਦੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਹਾਦਸੇ ਦੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਬਰਫਬਾਰੀ ਕਾਰਨ ਹਾਈਵੇਅ ‘ਤੇ ਕਾਫੀ ਘੱਟ ਹੀ ਦਿਖਾਈ ਦੇ ਰਿਹਾ ਹੈ ਅਤੇ ਵਾਹਨ ਆਪਸ ‘ਚ ਟਕਰਾ ਰਹੇ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨਾਂ ‘ਚ ਬੈਠੇ ਸਵਾਰੀਆਂ ਅਤੇ ਡਰਾਈਵਰ ਆਪਣੇ ਵਾਹਨ ਛੱਡ ਕੇ ਭੱਜਦੇ ਨਜ਼ਰ ਆਏ। ਸਾਰਾ ਰਸਤਾ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਭਾਲ ਅਤੇ ਬਚਾਅ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
UNBELIEVABLE video of a pileup in Schuylkill County as snow squalls brought visibility on Interstate 81 down to near zero. Video shot live by Mike Moye (Facebook) pic.twitter.com/q1BxgUYz2O
— Joe Holden (@JoeHoldenCBS3) March 28, 2022
ਅਧਿਕਾਰੀਆਂ ਨੇ ਦੱਸਿਆ ਕਿ ਸਚੁਅਲਕਿਲ ਕਾਉਂਟੀ ਵਿੱਚ ਇਹ ਦੂਜੀ ਵੱਡੀ ਘਟਨਾ ਹੈ। ਘਟਨਾ ਦੀ ਵੀਡੀਓ ਵਿੱਚ ਟਰੈਕਟਰ-ਟਰੇਲਰ ਅਤੇ ਕਾਰਾਂ ਤਿਲਕਦੇ ਹੋਏ ਅਤੇ ਇੱਕ ਦੂਜੇ ਨਾਲ ਟਕਰਾਦੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਕਾਰਨ 5 ਗੱਡੀਆਂ ਨੂੰ ਅੱਗ ਲੱਗ ਗਈ। ਸਾਰੇ ਜ਼ਖਮੀਆਂ ਨੂੰ ਨੇੜੇ ਦੇ 4 ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਸਵੇਰੇ ਕਰੀਬ 10.30 ਵਜੇ ਸ਼ੁਰੂ ਹੋਇਆ। ਇਸ ਤੋਂ ਬਾਅਦ ਆਸਪਾਸ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਭਿਆਨਕ ਹਾਦਸੇ ਦਾ ਵੀਡੀਓ ਟਵਿਟਰ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 20 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.