ਮਨੀਲਾ – ਫਿਲਪੀਨਜ਼ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਐਨ.ਸੀ.ਐਸ ਦੇ ਅਨੁਸਾਰ ਸਵੇਰੇ 5.13 ਵਜੇ ਰਾਜਧਾਨੀ ਮਨੀਲਾ ਵਿੱਚ ਰਿਕਟਰ ਪੈਮਾਨੇ ‘ਤੇ 6.2 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਹਨਾਂ ਨੇ ਸਾਰਿਆਂ ਨੂੰ ਡਰਾ ਦਿੱਤਾ। ਇਸ ਭੂਚਾਲ ਦੌਰਾਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹਇਆ ਹੈ।
ਦੱਸ ਦੇਈਏ ਕਿ 6.2 ਮਾਪ ਦੇ ਭੂਚਾਲ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਫਿਲਪੀਨਜ਼ ‘ਚ ਟਾਈਫੂਨ ਵਾਮਕੋ ਭੂਚਾਲ ਨੇ ਬਹੁਤ ਤਬਾਹੀ ਮਚਾ ਦਿੱਤੀ ਸੀ, ਜਿਸ ‘ਚ 67 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਵਿਗਿਆਨਿਕ ਜਾਣਕਾਰੀ ਅਨੁਸਾਰ ਧਰਤੀ ਮੁੱਖ ਤੌਰ ਤੇ ਚਾਰ ਪਰਤਾਂ ਦੀ ਬਣੀ ਹੈ। ਅੰਦਰੂਨੀ ਅਤੇ ਸਭ ਤੋਂ ਹੇਠਲੀ ਕੋਰ ਨੂੰ ਲਿਥੋਸਪੇਅਰਸ ਕਿਹਾ ਜਾਂਦਾ ਹੈ। ਲਿਥੋਸਪੇਅਰਸ 50 ਕਿਲੋਮੀਟਰ ਸੰਘਣੀ ਪਰਤ ਨੂੰ ਅੱਗੇ ਵਰਗਾਂ ਵਿੱਚ ਵੰਡਿਆ ਗਿਆ ਹੈ, ਜਿਸ ਨੂੰ ਟੈੱਕਟੋਨਿਕ ਪਲੇਟਾਂ ਕਿਹਾ ਜਾਂਦਾ ਹੈ। ਇਹ ਪਲੇਟਾਂ ਹੌਲੀ ਹੌਲੀ ਘੁੰਮਦੀਆਂ ਰਹਿੰਦੀਆਂ ਅਤੇ ਕਈ ਵਾਰ ਇਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਜਾਂ ਆਪਸ ‘ਚ ਟਕਰਾ ਜਾਂਦੀਆਂ ਹਨ। ਅਜਿਹੀ ਸਥਿਤੀ ‘ਚ ਭੂਚਾਲ ਆ ਜਾਂਦਾ ਹੈ।