ਟੋਕੀਓ : ਜਪਾਨ ਦੀ ਰਾਜਧਾਨੀ ਟੋਕੀਓ ‘ਚ ਅੱਜ ਸਵੇਰੇ ਸ਼ਨੀਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਟੋਕੀਓ ਤੋਂ 407 ਕਿਲੋਮੀਟਰ ਉੱਤਰੀ-ਪੂਰਬੀ (ਐਨ ਐਨ ਈ) ਖੇਤਰ ਵਿੱਚ ਤਕਰੀਬਨ 8.14 ਵਜੇ ਭੂਚਾਲ ਦੇ ਤੇਜ਼ ਝਟਕੇ ਲੱਗੇ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.0 ਮਾਪੀ ਗਈ। ਇਸਦੀ ਪੁਸ਼ਟੀ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੁਆਰਾ ਕੀਤੀ ਗਈ ਹੈ।
ਹਾਲਾਂਕਿ ਇਸ ਦੌਰਾਨ ਕੋਈ ਜਾਨੀ ਤੇ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।