ਕੁਵੈਤ ‘ਚ ਕੋਰੋਨਾ ਵਾਇਰਸ ਕਾਰਨ ਭਾਰਤੀ ਡਾਕਟਰ ਦੀ ਮੌਤ

TeamGlobalPunjab
1 Min Read

ਨਿਊਜ਼ ਡੈਸਕ: ਕੁਵੈਤ ਵਿੱਚ ਕੋਰੋਨਾ ਵਾਇਰਸ ਸੰਕਰਮਣ ਨਾਲ ਭਾਰਤ ਦੇ ਇੱਕ ਡਾਕਟਰ ਦੀ ਮੌਤ ਹੋ ਗਈ ਹੈ। ਉਹ ਦੇਸ਼ ਦੇ ਅਜਿਹੇ ਦੂੱਜੇ ਸਿਹਤ ਕਰਮੀ ਹਨ ਜਿਨ੍ਹਾਂ ਦੀ ਮੌਤ ਕੋਵਿਡ – 19 ਨਾਲ ਹੋਈ ਹੈ।

ਸਮਾਚਾਰ ਏਜੰਸੀ ਮੁਤਾਬਕ 54 ਸਾਲਾ ਡਾਕਟਰ ਵਾਸੁਦੇਵ ਰਾਓ ਦੀ ਮੌਤ ਸ਼ਨੀਵਾਰ ਨੂੰ ਜਾਬੇਰ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ। ਉਹ ਪਿਛਲੇ 15 ਸਾਲ ਤੋਂ ਕੁਵੈਤ ਵਿੱਚ ਰਹਿ ਰਹੇ ਸਨ ਅਤੇ ਕੁਵੈਤ ਦੀ ਇੱਕ ਤੇਲ ਕੰਪਨੀ ਵਿੱਚ ਦੰਦਾਂ ਦੇ ਡਾਕਟਰ ਵਜੋਂ ਸੇਵਾ ਦੇ ਰਹੇ ਸਨ। ਰਾਓ ਕੁਵੈਤ ਵਿੱਚ ਭਾਰਤੀ ਦੰਦਾਂ ਦੇ ਡਾਕਟਰ ਦੇ ਸੰਗਠਨ ਇੰਡੀਅਨ ਡੇਂਟਿਸਟ ਅਲਾਇੰਸ ਦੇ ਮੈਂਬਰ ਵੀ ਸਨ। ਸੰਗਠਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।

https://www.instagram.com/p/B_-q_GdD0jT/

ਗਲਫ ਨਿਊਜ ਦੀ ਖਬਰ ਦੇ ਮੁਤਾਬਕ ਸ਼ੁੱਕਰਵਾਰ ਨੂੰ ਮਿਸਰ ਦੇ ਈਐਨਟੀ ਮਾਹਰ ਤਾਰੇਕ ਹੁਸੈਨ ਮੋਕੇਮੀਰ ਦੀ ਮੌਤ ਸੰਕਰਮਣ ਦੀ ਵਜ੍ਹਾ ਕਾਰਨ ਹੋ ਗਈ ਉਹ 62 ਸਾਲ ਦੇ ਸਨ। ਐਤਵਾਰ ਨੂੰ ਵੰਦੇ ਭਾਰਤ ਮਿਸ਼ਨ ਦੇ ਤਹਿਤ ਕੁਵੈਤ ਵਿੱਚ ਫਸੇ 171 ਭਾਰਤੀ ਨਾਗਰਿਕਾਂ ਨੂੰ ਚੇਨਈ ਲਿਆਇਆ ਗਿਆ। ਕੁਵੈਤ ਵਿੱਚ ਕੋਰੋਨਾ ਵਾਇਰਸ ਸੰਕਰਮਣ ਨਾਲ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8,688 ਲੋਕ ਲਪੇਟ ਵਿੱਚ ਹਨ।

- Advertisement -

Share this Article
Leave a comment