ਵਾਇਰਲ: ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪੱਥਰਬਾਜ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਹਿੰਦੂ ਸੰਗਠਨ ਦੇ ਨੇਤਾ ਦੇ ਮੋਬਾਈਲ ਫੋਨ ਤੋਂ ਕਈ ਅਸ਼ਲੀਲ ਵੀਡੀਓ ਕਲਿੱਪ ਮਿਲੇ ਹਨ। ਪੁਲਿਸ ਸੂਤਰਾਂ ਅਨੁਸਾਰ, ਕੁਝ ਸਥਾਨਿਕ ਸਿਆਸਤਦਾਨ ਵੀ ਇਨ੍ਹਾਂ ਵੀਡੀਓਜ਼ ਵਿੱਚ ਕਥਿਤ ਤੌਰ ‘ਤੇ ਸ਼ਾਮਿਲ ਹਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਮਿਤ ਰਾਜ ਧਰੇਗੁਡੇ ਵਜੋਂ ਹੋਈ ਹੈ, ਜੋ ਕਿ ਹਿੰਦੂ ਜਾਗਰਣ ਵੇਦੀਕੇ ਦੀ ਦੱਖਣੀ ਕੰਨੜ ਇਕਾਈ ਦਾ ਸਹਿ-ਕਨਵੀਨਰ ਹੈ। ਸਮਿਤ ਨੂੰ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਬੱਸ ‘ਤੇ ਪੱਥਰ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਜ਼ਮਾਨਤ ‘ਤੇ ਹੈ। ਪੁਲਿਸ ਸੂਤਰਾਂ ਅਨੁਸਾਰ, ਪੱਥਰਬਾਜ਼ੀ ਮਾਮਲੇ ਦੀ ਜਾਂਚ ਦੌਰਾਨ ਜਦੋਂ ਸਮਿਤ ਰਾਜ ਧੇਰੇਗੁਡੇ ਦੇ ਮੋਬਾਈਲ ਫੋਨ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ। ਉਸਦੇ ਫੋਨ ਵਿੱਚੋਂ ਲਗਭਗ 50 ਇਤਰਾਜ਼ਯੋਗ ਵੀਡੀਓ ਮਿਲੇ, ਜਿਨ੍ਹਾਂ ਵਿੱਚੋਂ ਕੁਝ ਵਿੱਚ ਸਥਾਨਿਕ ਸਿਆਸਤਦਾਨਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਸਨ।
ਇਸ ਨਵੇਂ ਖੁਲਾਸੇ ਤੋਂ ਬਾਅਦ ਪੁਲਿਸ ਨੇ ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਸਮਿਤ ਰਾਜ ਧਰੇਗੁਡੇ ਵਿਰੁੱਧ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਵੀਡੀਓ ਦੋਸ਼ੀ ਨੇ ਖੁਦ ਬਣਾਏ ਸਨ ਜਾਂ ਉਸਨੂੰ ਕਿਸੇ ਨੇ ਭੇਜੇ ਹਨ। ਜੇਕਰ ਇਹ ਵੀਡੀਓ ਅੱਗੇ ਭੇਜੇ ਗਏ ਹਨ, ਤਾਂ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਸਲ ਵਿੱਚ ਇਹ ਕਿਸਨੇ ਬਣਾਏ ਹਨ ਅਤੇ ਕੀ ਇਹ ਵੀਡੀਓ ਬਹੁਤ ਸਾਰੇ ਲੋਕਾਂ ਨੂੰ ਭੇਜੇ ਗਏ ਹਨ?
ਇਸ ਦੌਰਾਨ ਦੱਖਣੀ ਕੰਨੜ ਜ਼ਿਲ੍ਹੇ ਦੇ ਪੁਤੂਰ ਕਸਬੇ ਵਿੱਚ ਦੋ ਵਿਅਕਤੀਆਂ ਨੂੰ ਇੱਕ ਨਾਬਾਲਗ ਮੁੰਡੇ ਅਤੇ ਕੁੜੀ ਨੂੰ ਤੰਗ ਕਰਨ ਅਤੇ ਫਿਰਕੂ ਟਿੱਪਣੀਆਂ ਦੇ ਨਾਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਇਹ ਕਾਰਵਾਈ ਨਾਬਾਲਗ ਲੜਕੇ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਪੁਲਿਸ ਅਨੁਸਾਰ, ਇਹ ਘਟਨਾ 5 ਜੁਲਾਈ ਨੂੰ ਵਾਪਰੀ ਜਦੋਂ ਸ਼ਿਕਾਇਤਕਰਤਾ ਦਾ ਪੁੱਤਰ ਅਤੇ ਉਸਦੀ ਜਾਣ-ਪਛਾਣ ਵਾਲੀ ਇੱਕ ਕੁੜੀ ਪੁਤੂਰ ਕਸਬਾ ਪਿੰਡ ਵਿੱਚ ਬਿਰਮਲੇ ਪਹਾੜੀ ਕੋਲ ਬੈਠੇ ਸਨ। ਦੋਸ਼ੀ ਉੱਥੇ ਪਹੁੰਚਿਆ ਅਤੇ ਕਥਿਤ ਤੌਰ ‘ਤੇ ਨਾਬਾਲਗਾਂ ਨਾਲ ਦੁਰਵਿਵਹਾਰ ਕੀਤਾ।
ਦੋਸ਼ੀ ਨੇ ਸਾਰੀ ਘਟਨਾ ਉੱਥੇ ਮੌਜੂਦ ਲੋਕਾਂ ਦੇ ਸਾਹਮਣੇ ਰਿਕਾਰਡ ਕਰ ਲਈ। ਬਾਅਦ ਵਿੱਚ, ਵੀਡੀਓ ਨੂੰ ਵਟਸਐਪ ਅਤੇ ਇੰਸਟਾਗ੍ਰਾਮ ‘ਤੇ ਪ੍ਰਸਾਰਿਤ ਕੀਤਾ ਗਿਆ, ਜਿਸ ਵਿੱਚ ਫਿਰਕੂ ਟਿੱਪਣੀਆਂ ਕੀਤੀਆਂ ਗਈਆਂ। ਜਾਂਚ ਤੋਂ ਬਾਅਦ, ਪੁਲਿਸ ਨੇ 43 ਸਾਲਾ ਪੁਰਸ਼ੋਤਮ ਅਤੇ 38 ਸਾਲਾ ਰਾਮਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।