ਕਦੇ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਇਨ੍ਹਾਂ 5 ਕੱਚੀਆਂ ਸਬਜ਼ੀਆਂ ਦਾ ਸੇਵਨ

TeamGlobalPunjab
2 Min Read

ਨਿਊਜ਼ ਡੈਸਕ: ਜਿਵੇਂ ਕਿ ਤੁਸੀਂ ਜਾਣਦੇ ਹੋ ਕਈ ਅਜਿਹੀਆਂ ਸਬਜ਼ੀਆਂ ਹਨ, ਜਿਨ੍ਹਾਂ ਨੂੰ ਅਸੀਂ ਕੱਚਾ ਖਾ ਸਕਦੇ ਹਾਂ ਜੋ ਕਿ ਸਾਡੇ ਲਈ ਫ਼ਾਇਦੇਮੰਦ ਵੀ ਹੁੰਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਕੱਚੀਆਂ ਸਬਜ਼ੀਆਂ ਦਾ ਸੇਵਨ ਤੁਹਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

ਪੱਤਾ ਗੋਭੀ

ਗੋਭੀ ਦੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਸਬਜ਼ੀਆਂ ਕਦੇ ਵੀ ਕੱਚੀਆਂ ਨਹੀਂ ਖਾਣੀਆਂ ਚਾਹੀਦੀਆਂ। ਕਈ ਵਾਰ ਲੋਕ ਬ੍ਰੋਕਲੀ, ਪੱਤਾ ਗੋਭੀ ਦਾ ਸਲਾਦ ਵਜੋਂ ਸੇਵਨ ਕਰ ਲੈਂਦੇ ਹਨ। ਪਰ ਤੁਹਾਨੂੰ ਦੱਸ ਦਈਏ ਅਜਿਹਾ ਕਰਨ ਨਾਲ ਤੁਹਾਨੂੰ ਬਦਹਜ਼ਮੀ ਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਅਸਲ ‘ਚ ਇਨ੍ਹਾਂ ਸਬਜ਼ੀਆਂ ‘ਚ ਇੱਕ ਕਿਸਮ ਦੀ ਸ਼ੁਗਰ ਹੁੰਦੀ ਹੈ ਜੋ ਬਗੈਰ ਪਕਾਏ ਪੇਟ ਵਿਚ ਨਹੀਂ ਘੁਲਦੀ। ਇਸ ਲਈ ਉਨ੍ਹਾਂ ਨੂੰ ਪਕਾ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਮਸ਼ਰੂਮ

- Advertisement -

ਕਈ ਲੋਕ ਮਸ਼ਰੂਮ ਨੂੰ ਵੀ ਸਲਾਦ ‘ਚ ਕੱਚਾ ਖਾ ਲੈਂਦੇ ਹਨ, ਪਰ ਜੇਕਰ ਤੁਸੀਂ ਇਸ ਨੂੰ ਪਕਾ ਕੇ ਖਾਓਗੇ ਤਾਂ ਤੁਹਾਨੂੰ ਨੂੰ ਇਸਦੇ ਸਾਰੇ ਪੋਸ਼ਕ ਤੱਤ ਮਿਲਣਗੇ। ਤੁਹਾਨੂੰ ਮਸ਼ਰੂਮ ਨੂੰ ਹਮੇਸ਼ਾਂ ਚੰਗੀ ਤਰ੍ਹਾਂ ਧੋ ਕੇ ਤੇ ਪਕਾ ਕੇ ਹੀ ਖਾਣਾ ਚਾਹੀਦਾ ਹੈ।

ਫਲੀਆਂ

ਫਲੀਆਂ ਵਿੱਚ ਐਮੀਨੋਐਸਿਡ ਪਾਇਆ ਜਾਂਦਾ ਹੈ, ਜਿਸ ਨੂੰ ਕੱਚਾ ਖਾਣ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਇਸ ਨੂੰ ਹਮੇਸ਼ਾਂ ਪਕਾ ਕੇ ਹੀ ਖਾਣਾ ਚਾਹੀਦਾ ਹੈ।

ਰਾਜਮਾਂਹ ਤੇ ਬੀਨਜ਼

ਜੇਕਰ ਤੁਸੀਂ ਕੱਚੇ ਰਾਜਮਾਂਹ ਜਾਂ ਬੀਨਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਉਲਟੀਆਂ ਲਗ ਸਕਦੀਆਂ ਹਨ। ਕੱਚੀ ਬੀਨਜ਼ ਵਿੱਚ ਟਾਕਸਿਨ ਗਲਾਈਕੋਪ੍ਰੋਟੀਨ ਲੈਕਟਿਨ ਪਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਰਾਜਮਾਂਹ ਵਿੱਚ ਵੀ ਜ਼ਿਆਦਾ ਮਾਤਰਾ ਵਿੱਚ ਲੈਕਟਿਨ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।

- Advertisement -

ਪਾਲਕ

ਪਾਲਕ ਇੱਕ ਹਰੀ ਪੱਤੇਦਾਰ ਸਬਜ਼ੀ ਹੈ। ਇਸ ‘ਚ ਕਈ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਪਰ ਇਸ ਨੂੰ ਵੀ ਕੱਚਾ ਨਹੀਂ ਖਾਣਾ ਚਾਹੀਦਾ। ਇਸ ਵਿੱਚ ਬੈਕਟੀਰੀਆ ਹੁੰਦੇ ਹਨ, ਜੋ ਸਰੀਰ ਲਈ ਨੁਕਸਾਨਦਾਇਕ ਹੋ ਸਕਦੇ ਹਨ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment