ਕੇਰਲਾ : ਖਤਰਨਾਕ ਕੋਰੋਨਾ ਵਾਇਰਸ ਨੇ ਹੁਣ ਇੰਝ ਲਗਦਾ ਹੈ ਕਿ ਭਾਰਤ ਅੰਦਰ ਵੀ ਆਪਣੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਕੇਰਲਾ ‘ਚ ਵੀ ਇਸ ਦੇ 5 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਅੰਦਰ ਕੁੱਲ 39 ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਪੁਸ਼ਟੀ ਕੇਰਲਾ ਦੇ ਸਿਹਤ ਮੰਤਰੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਕੇਸ ਪਾਜ਼ਿਟਿਵ ਆਏ ਹਨ ਅਤੇ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਇਨ੍ਹਾਂ ਪੰਜਾਂ ਵਿੱਚੋਂ ਤਿੰਨ ਕੁਝ ਸਮਾਂ ਪਹਿਲਾਂ ਹੀ ਇਟਲੀ ਤੋਂ ਵਾਪਸ ਆਏ ਸਨ ਅਤੇ ਇਹ ਸ਼ੱਕ ਹੈ ਕਿ ਦੂਸਰੇ ਦੋ ਨੂੰ ਇਹ ਬਿਮਾਰੀ ਇਨ੍ਹਾਂ ਤੋਂ ਹੀ ਹੋਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਯਾਨੀ ਕੱਲ੍ਹ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਸਨ ਜਿਸ ਨਾਲ ਸੰਖਿਆ ਵਧ ਕੇ 34 ਹੋ ਗਈ ਸੀ। ਰਿਪੋਰਟਾਂ ਮੁਤਾਬਿਕ ਪੀੜਤ ਵਿਅਕਤੀ ਓਮਾਨ, ਇਰਾਨ, ਆਦਿ ਦੇਸ਼ਾਂ ਤੋਂ ਵਾਪਸ ਆਏ ਹਨ। ਨਵੇਂ ਸਾਹਮਣੇ ਆਏ ਮਾਮਲਿਆਂ ਵਿੱਚ ਦੋ ਪੁਰਸ਼, ਇੱਕ ਮਹਿਲਾ ਅਤੇ ਦੋ ਉਨ੍ਹਾਂ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ।
29.02.2020ന് ഇറ്റലിയില് നിന്ന് കേരളത്തിലേക്ക് മടങ്ങിയെത്തിയ പത്തനംതിട്ട ജില്ലയിലെ 3 പേര്ക്കും അവരുമായി സമ്പര്ക്കം പുലര്ത്തിയ 2 പേര്ക്കുമാണ് കോവിഡ് 19 രോഗബാധ സ്ഥിരീകരിച്ചത്.
— Shailaja Teacher (@shailajateacher) March 8, 2020