ਨਿਊਜ਼ ਡੈਸਕ- ਅੱਜ ਕੱਲ੍ਹ ਬਹੁਤ ਸਾਰੇ ਲੋਕ ਮਾਈਗ੍ਰੇਨ ਦੀ ਸਮੱਸਿਆ ਤੋਂ ਪੀੜਤ ਹਨ। ਅਸਲ ਵਿੱਚ, ਮਾਈਗ੍ਰੇਨ ਇੱਕ ਵੱਖਰੀ ਕਿਸਮ ਦਾ ਸਿਰ ਦਰਦ ਹੈ, ਜੋ ਸਿਰ ਦੇ ਅੱਧੇ ਹਿੱਸੇ ਵਿੱਚ ਹੁੰਦਾ ਹੈ। ਇਸ ਤੋਂ ਪੀੜਤ ਵਿਅਕਤੀ ਨੂੰ ਜੀਅ ਕੱਚਾ ਹੋਣਾ, ਉਲਟੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
ਕੈਫੀਨ ਦਾ ਜ਼ਿਆਦਾ ਸੇਵਨ ਮਾਈਗ੍ਰੇਨ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਮੇਰੀਕਨ ਮਾਈਗ੍ਰੇਨ ਫਾਊਂਡੇਸ਼ਨ ਦੇ ਅਨੁਸਾਰ, ਕੈਫੀਨ ਮਾਈਗ੍ਰੇਨ ਦੇ ਹਮਲਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ। ਜੇਕਰ ਤੁਸੀਂ ਇਸ ਦਾ ਕਦੇ-ਕਦਾਈਂ ਸੇਵਨ ਕਰਦੇ ਹੋ ਤਾਂ ਇਸ ਨਾਲ ਸਿਰਦਰਦ ਤੋਂ ਵੀ ਰਾਹਤ ਮਿਲਦੀ ਹੈ। ਪਰ ਜੇਕਰ ਤੁਸੀਂ ਚਾਹ, ਕੌਫੀ ਵਰਗੇ ਕੈਫੀਨ ਵਾਲੇ ਪਦਾਰਥਾਂ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਦੇ ਹੋ, ਤਾਂ ਇਹ ਸਿਰ ਦਰਦ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਪ੍ਰੋਸੈਸਡ ਭੋਜਨ ਵਿੱਚ ਨਕਲੀ ਸ਼ੂਗਰ ਅਤੇ ਐਸਪਾਰਟੇਮ ਉੱਚ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜਿਸ ਨਾਲ ਮਾਈਗ੍ਰੇਨ ਦਾ ਦਰਦ ਹੋ ਸਕਦਾ ਹੈ।
ਅਮੇਰੀਕਨ ਮਾਈਗ੍ਰੇਨ ਫਾਊਂਡੇਸ਼ਨ ਦੇ ਅਨੁਸਾਰ, ਸ਼ਰਾਬ ਦੇ ਬਾਅਦ, ਚਾਕਲੇਟ ਨੂੰ ਮਾਈਗ੍ਰੇਨ ਦੇ ਦਰਦ ਨੂੰ ਸ਼ੁਰੂ ਕਰਨ ਵਾਲੇ ਭੋਜਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਅਸਲ ‘ਚ ਚਾਕਲੇਟ ‘ਚ ਕੈਫੀਨ ਅਤੇ ਬੀਟਾ-ਫੇਨੀਲਥਾਈਲਾਮਾਈਨ ਦੋਵੇਂ ਹੀ ਪਾਏ ਜਾਂਦੇ ਹਨ, ਜੋ ਸਿਰਦਰਦ ਦੀ ਸਮੱਸਿਆ ਨੂੰ ਵਧਾ ਸਕਦੇ ਹਨ।
ਭੋਜਨ ਦੇ ਸੁਆਦ ਨੂੰ ਬਰਕਰਾਰ ਰੱਖਣ ਲਈ, ਕਈ ਵਾਰ ਉਨ੍ਹਾਂ ਵਿੱਚ ਇੱਕ ਕਿਸਮ ਦੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਭੋਜਨ ਪਦਾਰਥ ਤੁਹਾਡੇ ਦਿਮਾਗ ਵਿੱਚ ਨਾਈਟ੍ਰਿਕ ਆਕਸਾਈਡ ਛੱਡਦੇ ਹਨ। ਜੋ ਖੂਨ ਦੀਆਂ ਨਾੜੀਆਂ ਵਿੱਚ ਫੈਲ ਕੇ ਮਾਈਗ੍ਰੇਨ ਦੇ ਦਰਦ ਨੂੰ ਵਧਾ ਸਕਦਾ ਹੈ। ਅਚਾਰ, ਫਰਮੈਂਟਿਡ ਭੋਜਨ ਅਤੇ ਮਸਾਲੇਦਾਰ ਚੀਜ਼ਾਂ ਦਾ ਜ਼ਿਆਦਾ ਸੇਵਨ ਮਾਈਗ੍ਰੇਨ ਦੇ ਦਰਦ ਨੂੰ ਵਧਾ ਸਕਦਾ ਹੈ। ਅਜਿਹੇ ਭੋਜਨਾਂ ਵਿੱਚ ਟਾਇਰਾਮਾਇਨ ਦੀ ਜ਼ਿਆਦਾ ਮਾਤਰਾ ਹੋ ਸਕਦੀ ਹੈ। ਜਿਸ ਨਾਲ ਸਿਰ ਦਰਦ ਹੁੰਦਾ ਹੈ।