ਲੁਧਿਆਣਾ: ਜ਼ਿਲ੍ਹੇ ‘ਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੁਧਿਆਣਾ ਦੇ ਪੰਜ SHO ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਜਿਸ ਤੋਂ ਬਾਅਦ 13 ਅਗਸਤ ਤੱਕ ਪੁਲੀਸ ਕਮਿਸ਼ਨਰ ਦਾ ਆਫਿਸ ਪਬਲਿਕ ਡੀਲਿੰਗ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਪੰਜ ਥਾਣੇ ਵੀ ਬੰਦ ਕਰ ਦਿੱਤੇ ਗਏ ਹਨ।
ਲੁਧਿਆਣਾ ਪੁਲਿਸ ਦੇ ਹੁਣ ਤੱਕ 221 ਮੁਲਾਜ਼ਮ ਕਰੋਨਾ ਵਾਇਰਸ ਦੇ ਨਾਲ ਪੀੜਤ ਪਾਏ ਜਾ ਚੁੱਕੇ ਹਨ ਇਨ੍ਹਾਂ ਦੇ ‘ਚੋਂ 160 ਹਾਲੇ ਤੱਕ ਕਰੋਨਾ ਐਕਟਿਵ ਕੇਸ ਹਨ। ਦਸ ਦਈਏ ਬੀਤੇ ਦਿਨੀਂ ਜ਼ਿਲ੍ਹੇ ‘ਚ 24 ਘੰਟੇ ਦੌਰਾਨ ਕੋਰੋਨਾ ਦੇ 246 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 5448 ਹੋ ਗਈ, ਜੋ ਕਿ ਪੰਜਾਬ ‘ਚ ਸਭ ਤੋਂ ਜ਼ਿਆਦਾ ਹੈ। ਉਥੇ ਹੀ ਲੁਧਿਆਣਾ ‘ਚ ਹੁਣ ਤੱਕ 178 ਮੌਤਾਂ ਦਰਜ ਕੀਤੀਆਂ ਗਈਆਂ ਹਨ।