ਡੀਸੀ ਅਤੇ ਐਸਐਸਪੀ ਨੇ ਬਠਿੰਡਾ ਸ਼ਹਿਰ ਵਿਚ ਦਵਾਈਆਂ ਦੀ ਹੋਮ ਡਲੀਵਰੀ ਕਰਵਾਈ ਸ਼ੁਰੂ

TeamGlobalPunjab
3 Min Read

ਬਠਿੰਡਾ : ਬਠਿੰਡਾ ਸ਼ਹਿਰ ਵਿਚ ਲੋੜਵੰਦ ਲੋਕਾਂ ਤੱਕ ਜਰੂਰਤ ਅਨੁਸਾਰ ਦਵਾਈਆਂ ਪੁੱxਜਦੀਆਂ ਕਰਨ ਲਈ ਸਿਵਲ ਪ੍ਰਸ਼ਾਸਨ ਨੇ ਪੁਲਿਸ ਵਿਭਾਗ ਨਾਲ ਮਿਲ ਕੇ ਯੋਜਨਾ ਉਲੀਕੀ ਹੈ। ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਨੇ ਦੋ ਮੋਬਾਇਲ ਨੰਬਰ ਜਾਰੀ ਕੀਤੇ ਹਨ ਜਿੱਥੇ ਸਵੇਰੇ 8 ਤੋਂ ਰਾਤ 8 ਵਜੇ ਤੱਕ ਲੋਕ ਆਪਣੀ ਦਵਾਈ ਦੀ ਮੰਗ ਨੋਟ ਕਰਵਾ ਸਕਦੇ ਹਨ ਅਤੇ ਆਪਣੀ ਡਾਕਟਰ ਦੀ ਪਰਚੀ ਵੱਟਸਅੱਪ ਕਰ ਸਕਦੇ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ। ਇਸ ਮੌਕੇ ਐਸ.ਐਸ.ਪੀ. ਡਾ: ਨਾਨਕ ਸਿੰਘ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਸ਼ਹਿਰ ਵਾਸੀ ਮੋਬਾਇਲ ਨੰਬਰ 98780 01451 ਜਾਂ 98142 82850 ਤੇ ਕਾਲ ਕਰਕੇ ਆਪਣੀ ਦਵਾਈ ਦੀ ਜਰੂਰਤ ਨੋਟ ਕਰਵਾ ਸਕਦੇ ਹਨ। ਇੱਥੋਂ ਇਹ ਮੰਗ ਉਸ ਇਲਾਕੇ ਦੇ ਨੇੜੇ ਦੇ ਮੈਡੀਕਲ ਸਟੋਰ ਤੇ ਭੇਜੀ ਜਾਵੇਗੀ ਜਿੱਥੋਂ ਫਿਲਹਾਲ ਪੁਲਿਸ ਦੀ ਪੀਸੀਆਰ ਮੋਟਰਸਾਈਕਲ ਟੀਮ ਇਹ ਦਵਾਈ ਲੋੜਵੰਦ ਦੇ ਘਰ ਦੇ ਕੇ ਆਵੇਗੀ। ਬਾਅਦ ਵਿਚ ਇਸ ਕੰਮ ਵਿਚ ਹੋਰ ਲੋਕ ਵੀ ਤਾਇਨਾਤ ਕੀਤੇ ਜਾਣਗੇ ਤਾਂ ਜੋ ਮੰਗ ਅਨੁਸਾਰ ਲੋਕਾਂ ਤੱਕ ਲਾਈਫ ਸੇਵਿੰਗ ਦਵਾਈਆਂ ਪੁੱਜ ਸਕਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਜਰੂਰੀ ਦਵਾਈਆਂ ਲਈ ਕਾਲ ਕਰਨ ਤਾਂ ਜੋ ਸਭ ਤੱਕ ਦਵਾਈਆਂ ਪੁੱਜਦੀਆਂ ਕੀਤੀਆਂ ਜਾ ਸਕਨ।

ਇਸ ਤੋਂ ਬਿਨਾਂ ਉਨਾਂ ਨੇ ਗੱਲ ਕਰਦਿਆਂ ਦੱਸਿਆ ਕਿ ਫਿਲਹਾਲ ਜ਼ਿਲੇ ਵਿਚ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ ਅਤੇ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਪ੍ਰਸ਼ਾਸਨ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਸਹੁਲਤਾ ਪੁਜੱਦੀਆਂ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਸਾਰੀ ਸਪਲਾਈ ਚੇਨ ਜਲਦ ਸਥਾਪਿਤ ਹੋ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਲੋਕ ਕਰਫਿਊ ਦਾ ਪਾਲਣ ਕਰਨ ਕਿਉਂਕਿ ਕਰਫਿਊ ਲੋਕਾਂ ਦੀ ਸਿਹਤ ਸੁਰੱਖਿਆ ਲਈ ਹੀ ਲਗਾਇਆ ਗਿਆ ਹੈ। ਉਨਾਂ ਨੇ ਕਿਹਾ ਕਿ ਕਰੋਨਾ ਬਿਮਾਰੀ ਦਾ ਜੇਕਰ ਸਮਾਜਿਕ ਫੈਲਾਅ ਹੋ ਗਿਆ ਤਾਂ ਇਸ ਨੂੰ ਰੋਕਣਾ ਮੁਸਕਿਲ ਹੋ ਜਾਵੇਗਾ ਇਸ ਲਈ ਹਰੇਕ ਨਾਗਰਿਕ ਖਤਰੇ ਦੀ ਗੰਭੀਰਤਾ ਨੂੰ ਸਮਝਦਾ ਹੋਇਆ ਪ੍ਰਸ਼ਾਸਨ ਦਾ ਸਹਿਯੋਗ ਕਰੇ। ਉਨਾਂ ਨੇ ਕਿਹਾ ਕਿ ਦਵਾਈਆਂ ਤੋਂ ਬਿਨਾਂ ਕਿਸੇ ਵੀ ਹੋਰ ਮਦਦ ਲਈ ਜ਼ਿਲਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 0164 2241290 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਉਹ ਕਰਫਿਊ ਦੀ ਪਾਲਣਾ ਕਰਨ। ਉਨਾਂ ਨੇ ਸਪੱਸਟ ਕੀਤਾ ਕਿ ਜੇਕਰ ਕੋਈ ਕਰਫਿਊ ਹੁਕਮਾਂ ਦਾ ਉਲੰਘਣ ਕਰਕੇ ਬਾਹਰ ਆਇਆ ਤਾਂ ਉਸ ਖਿਲਾਫ ਪੁਲਿਸ ਵੱਲੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Share this Article
Leave a comment