Home / ਭਾਰਤ / 5 ਸਾਲਾ ਬੱਚੀ ਦੇ ਰੌਲੇ ਕਾਰਨ ਟੀਵੀ ਸੀਰੀਅਲ ਦੇਖਣ ‘ਚ ਪੈ ਰਹੀ ਸੀ ਵਿਘਨ, ਗੁੱਸੇ ‘ਚ ਮਾਂ ਨੇ ਥਾਂ-ਥਾਂ ਤੋਂ ਸਾੜਿਆ
mother stained 5 years girl body with candle

5 ਸਾਲਾ ਬੱਚੀ ਦੇ ਰੌਲੇ ਕਾਰਨ ਟੀਵੀ ਸੀਰੀਅਲ ਦੇਖਣ ‘ਚ ਪੈ ਰਹੀ ਸੀ ਵਿਘਨ, ਗੁੱਸੇ ‘ਚ ਮਾਂ ਨੇ ਥਾਂ-ਥਾਂ ਤੋਂ ਸਾੜਿਆ

ਮੁੰਬਈ: ਮਹਾਰਾਸ਼ਟਰ ਦੇ ਨਵੀ ਮੁੰਬਈ ‘ਚ ਇੱਕ ਮਾਂ ਨੇ ਘਰ ‘ਚ ਖੇਲ ਰਹੀ ਆਪਣੀ 5 ਸਾਲਾ ਧੀ ਨੂੰ ਮੋਮਬੱਤੀ ਨਾਲ ਥਾਂ-ਥਾਂ ਤੋਂ ਦਾਗ ਦਿੱਤਾ। ਬੱਚੀ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਨੇੜ੍ਹੇ ਦੇ ਪੁਲਿਸ ਸਟੇਸ਼ਨ ‘ਚ ਕੀਤੀ। ਪੁਲਿਸ ਨੇ ਮੁਲਜ਼ਮ ਮਾਂ ਤੇ ਚਾਚੀ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਬੁੱਧਵਾਰ 6 ਫਰਵਰੀ ਦੀ ਸ਼ਾਮ ਦਾ ਹੈ, ਜਦੋਂ ਬੱਚੀ ਘਰ ਵਿਚ ਹੀ ਖੇਲ ਰਹੀ ਸੀ। ਅਨੀਤਾ ਯਾਦਵ ਘਰ ‘ਚ ਟੀਵੀ ਸੀਰੀਅਲ ਦੇਖ ਰਹੀ ਸੀ ਤੇ ਉਸ ਦੀ ਬੱਚੀ ਨਾਲ ਹੀ ਖੇਡ ਰਹੀ ਸੀ। ਇਸ ਦੌਰਾਨ ਬੱਚੀ ਵਾਰ-ਵਾਰ ਰੌਲਾ ਪਾ ਰਹੀ ਸੀ। ਮਾਂ ਨੇ ਉਸ ਨੂੰ ਇੱਕ ਦੋ ਵਾਰ ਸਮਝਾਇਆ ਪਰ ਕਹਿਣਾ ਨਾ ਮੰਨਣ ‘ਤੇ ਗੁੱਸੇ ‘ਚ ਆਈ ਮਾਂ ਨੇ ਬੱਚੀ ਦੀ ਚਾਚੀ ਨਾਲ ਮਿਲ ਕੇ ਉਸ ਨੂੰ ਮੋਮਬੱਤੀ ਨਾਲ ਕਈ ਥਾਂ ਤੋਂ ਸਾੜ੍ਹ ਦਿੱਤਾ। ਘਟਨਾ ਸਮੇਂ ਬੱਚੀ ਦਾ ਪਿਤਾ ਧਨੰਜੇ ਘਰ ਤੋਂ ਬਾਹਰ ਕੰਮ ‘ਤੇ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਬੱਚੀ ਬੇਹੋਸ਼ ਮਿਲੀ। ਇਸ ਤੋਂ ਬਾਅਦ ਉਸ ਨੇ ਕਲੰਬੋਲੀ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਦਾ ਕਹਿਣਾ ਹੈ ਕਿ ਬੱਚੀ ਦੇ ਸਰੀਰ ‘ਤੇ ਸੜਣ ਦੇ 20 ਨਿਸ਼ਾਨ ਮਿਲੇ ਹਨ।

Check Also

CORONAVIRUS: ਭਾਰਤ ‘ਚ ਕੋਰੋਨਾ ਸੰਕਰਮਿਤਾਂ ਦਾ ਅੰਕੜਾ 60 ਲੱਖ ਤੋਂ ਪਾਰ

ਨਵੀਂ ਦਿੱਲੀ: ਭਾਰਤ ‘ਚ ਆਏ ਦਿਨ ਵੱਡੀ ਗਿਣਤੀ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ …

Leave a Reply

Your email address will not be published. Required fields are marked *