ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ

TeamGlobalPunjab
1 Min Read

ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਦੇ ਨਯਾਗਾਓਂ ਦੇ 65 ਸਾਲ ਦਾ ਬਜ਼ੁਰਗ ਦੀ ਮੌਤ ਹੋ ਗਈ ਹੈ। ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ ਸੀ। ਪੀਜੀਆਈ ਚੰਡੀਗੜ ਵਿੱਚ ਉਸਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ।

ਜਾਣਕਾਰੀ ਮੁਤਾਬਕ 65 ਸਾਲ ਦਾ ਬਜ਼ੁਰਗ ਮਰੀਜ਼ ਨੂੰ ਸਾਹ ਵਿੱਚ ਤਕਲੀਫ ਹੋਣ ‘ਤੇ 26 ਮਾਰਚ ਨੂੰ ਦੂੱਜੇ ਲੱਛਣਾਂ ਦੇ ਆਧਾਰ ‘ਤੇ ਪੀਜੀਆਈ ਵਿੱਚ ਭਰਤੀ ਕੀਤਾ ਗਿਆ ਸੀ ਪਰ ਹੌਲੀ – ਹੌਲੀ ਕੋਰੋਨਾ ਦੇ ਲੱਛਣ ਸਾਹਮਣੇ ਆਉਣ ‘ਤੇ ਉਸਦੀ 29 ਮਾਰਚ ਨੂੰ ਕੋਰੋਨਾ ਦੀ ਜਾਂਚ ਕਰਾਈ ਗਈ। ਜਿਸਦੀ ਰਿਪੋਰਟ ਪਾਜ਼ਿਟਿਵ ਆਈ ਇਹ ਮਰੀਜ਼ ਪੀਜੀਆਈ ਆਉਣ ਤੋਂ ਪਹਿਲਾਂ ਸੇਕਟਰ – 16 ਸਥਿਤ ਜੀਐੱਮਐੱਸਐੱਚ ਵਿੱਚ ਵੀ ਦੋ ਵਾਰ ਗਿਆ ਸੀ।

ਹੁਣ ਦੋਵਾਂ ਹਸਪਤਾਲਾਂ ਵਿੱਚ ਹੋਰ ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ, ਮਰੀਜ ਦੀ ਨਾਂ ਤਾਂ ਟਰੈਵਲ ਹਿਸਟਰੀ ਪਤਾ ਲੱਗੀ ਹੈ ਅਤੇ ਨਾਂ ਹੀ ਇਹ ਪਤਾ ਲੱਗਿਆ ਹੈ ਕਿ ਹਸਪਤਾਲ ਆਉਣ ਤੋਂ ਪਹਿਲਾਂ ਉਹ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਇਆ ਸੀ। ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ਉੱਤੇ ਨਯਾਗਾਂਵ ਸਣੇ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਹੈ। ਨਯਾਗਾਂਵ ਤੋਂ ਸੰਕਰਮਿਤ ਬਜ਼ੁਰਗ ਦੇ ਪਰਿਵਾਰ, ਮਕਾਨ ਮਾਲਿਕ ਅਤੇ ਹੋਰ ਕਿਰਾਏਦਾਰਾਂ ਦੇ 12 ਬਲਡ ਸੈਂਪਲ ਲੈ ਲਏ ਗਏ ਹਨ।

Share this Article
Leave a comment