ਮੋਗਾ(ਚਮਕੌਰ ਸਿੰਘ ਲੋਪੋਂ): ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਦੀ 42 ਵੀਂ ਸਾਲਾਨਾ ਬਰਸੀ ਸੰਬੰਧੀ ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਅਸਥਾਨ ਸੰਤ ਆਸ਼ਰਮ ਲੋਪੋਂ ਵਿਖੇ ਸੰਸਥਾ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਦਸਵੀਂ ਲੜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇੇ ਗਏ ਸਨ। ਜਿੰਨ੍ਹਾਂ ਦੇ ਭੋਗ 22 ਅਕਤੂਬਰ ਸਵੇਰੇ 9 ਵਜੇ ਪਾਏ ਜਾਣਗੇ।
ਇਸ ਮੌਕੇ ਮਹਾਂਪੁਰਸ਼, ਪ੍ਰਸਿੱਧ ਕਵੀਸ਼ਰੀ ਜੱਥੇ ਅਤੇ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲੇ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਅੱਜ ਸਮਾਗਮ ਦੀ ਸ਼ੁਰੂਆਤ ਮੌਕੇ ਸੁਆਮੀ ਜਗਜੀਤ ਸਿੰਘ ਲੋਪੋਂ ਨੇ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਸਲਾਨਾ 42ਵੀਂ ਬਰਸੀ ਵਿੱਚ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ।