ਨਵੀਂ ਦਿੱਲੀ: ਇੱਕ ਵਾਰ ਫਿਰ ਦਿੱਲੀ ਦੇ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਧਮ.ਕੀ ਮਿਲੀ ਹੈ। ਅੱਜ ਸਵੇਰੇ ਕਰੀਬ 7 ਵਜੇ ਪੱਛਮੀ ਵਿਹਾਰ ਸਥਿਤ ਡੀਪੀਐਸ ਆਰਕੇਪੁਰਮ ਅਤੇ ਜੀਡੀ ਗੋਇਨਕਾ ਸਕੂਲ ਸਮੇਤ 40 ਸਕੂਲਾਂ ਨੂੰ ਧਮ.ਕੀਆਂ ਮਿਲੀਆਂ ਹਨ। ਇਹ ਧਮ.ਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਧਮ.ਕੀ ਦੀ ਖਬਰ ਮਿਲਦੇ ਹੀ ਸਕੂਲ ਪ੍ਰਸ਼ਾਸਨ ਨੇ ਤੁਰੰਤ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਅਨੁਸਾਰ ਜਿਨ੍ਹਾਂ ਸਕੂਲਾਂ ਨੂੰ ਧਮ.ਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਆਰਕੇ ਪੁਰਮ ਵਿੱਚ ਦਿੱਲੀ ਪਬਲਿਕ ਸਕੂਲ ਅਤੇ ਪੱਛਮੀ ਵਿਹਾਰ ਵਿੱਚ ਜੀਡੀ ਗੋਇਨਕਾ ਪਬਲਿਕ ਸਕੂਲ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਧਮ.ਕੀ ਭਰੀ ਈਮੇਲ ਸਵੇਰੇ ਕਰੀਬ 7 ਵਜੇ ਮਿਲੀ।ਪੁਲਿਸ ਨੇ ਇਹ ਵੀ ਕਿਹਾ ਕਿ 3 ਨਹੀਂ ਸਗੋਂ 40 ਸਕੂਲਾਂ ਨੂੰ ਬੰ.ਬ ਦੀ ਧਮ.ਕੀ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਅੱਜ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਈ-ਮੇਲ ਰਾਹੀਂ ਬੰ.ਬ ਦੀ ਧਮਕੀ ਮਿਲੀ ਹੈ। ਈ-ਮੇਲ ‘ਚ ਲਿਖਿਆ ਹੈ ਕਿ ਮੈਂ ਸਕੂਲ ਦੀਆਂ ਇਮਾਰਤਾਂ ਦੇ ਅੰਦਰ ਕਈ ਬੰ.ਬ ਲਗਾਏ ਹਨ। ਬੰਬ ਛੋਟੇ ਅਤੇ ਬਹੁਤ ਚੰਗੀ ਤਰ੍ਹਾਂ ਲੁਕੇ ਹੋਏ ਹਨ। ਇਸ ਨਾਲ ਇਮਾਰਤ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਪਰ ਬੰਬ ਫਟਣ ‘ਤੇ ਕਈ ਲੋਕ ਜ਼ਖਮੀ ਹੋ ਜਾਣਗੇ।
ਜੇਕਰ ਮੈਨੂੰ 30,000 ਡਾਲਰ ਨਹੀਂ ਮਿਲੇ ਤਾਂ ਮੈਂ ਬੰ.ਬ ਵਿਸਫੋਟ ਕਰਾਂਗਾ। ਪੁਲਿਸ ਦਾ ਡੌਗ ਸਕੁਐਡ, ਸਰਚਿੰਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਸਕੂਲਾਂ ਵਿੱਚ ਪਹੁੰਚ ਗਈਆਂ ਹਨ। ਹਾਲਾਂਕਿ ਹੁਣ ਤੱਕ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।