ਚੰਡੀਗੜ੍ਹ ‘ਚ ਵੀਜ਼ਾ ਦਿਵਾਉਣ ਦੇ ਨਾਂ ‘ਤੇ ਤਿੰਨ ਇਮੀਗ੍ਰੇਸ਼ਨ ਕੰਪਨੀਆਂ ਨੇ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ। ਸੈਕਟਰ-8 ਸਥਿਤ ਔਸਕੈਂਜ਼ ਓਵਰਸੀਜ਼ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ, ਵੀਜ਼ਾ ਸਰਵਿਸ ਸੈਂਟਰ ਇਮੀਗ੍ਰੇਸ਼ਨ ਅਤੇ ਮਾਈ ਇਮੀਗ੍ਰੇਸ਼ਨ ਸਲਿਊਸ਼ਨ ਵਰਗੀਆਂ ਕੰਪਨੀਆਂ ਨੇ ਲੋਕਾਂ ਤੋਂ ਪੈਸੇ ਅਤੇ ਦਸਤਾਵੇਜ਼ ਲਏ ਪਰ ਨਾ ਤਾਂ ਵੀਜ਼ਾ ਜਾਰੀ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਸੈਕਟਰ-3, ਸੈਕਟਰ-17 ਅਤੇ ਹੋਰ ਥਾਣਿਆਂ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ।
ਲਾਡਵਾ ਦੀ ਰਹਿਣ ਵਾਲੀ ਰਿਤੂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅਮਰੀਕਾ ਦਾ ਵਰਕ ਵੀਜ਼ਾ ਲਗਵਾਉਣਾ ਚਾਹੁੰਦੀ ਸੀ। ਉਸ ਨੇ ਸੈਕਟਰ-4 ਸਥਿਤ ਔਸਕੈਂਜ਼ ਓਵਰਸੀਜ਼ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਦੀ ਅਰਚਨਾ ਬੱਤਰਾ, ਆਰਤੀ ਅਤੇ ਅਮਿਤ ਨਾਲ ਸੰਪਰਕ ਕੀਤਾ। ਮੁਲਜ਼ਮਾਂ ਨੇ ਵੀਜ਼ਾ ਲਗਵਾਉਣ ਲਈ ਰਿਤੂ ਤੋਂ 1 ਲੱਖ 91 ਹਜ਼ਾਰ ਰੁਪਏ ਮੰਗੇ, ਜੋ ਉਸ ਨੇ ਤੁਰੰਤ ਦੇ ਦਿੱਤੇ। ਪਰ ਮਹੀਨਿਆਂ ਬਾਅਦ ਵੀ ਵੀਜ਼ਾ ਨਹੀਂ ਮਿਲ ਸਕਿਆ। ਰਿਤੂ ਦੀ ਸ਼ਿਕਾਇਤ ’ਤੇ ਸੈਕਟਰ-3 ਥਾਣਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਯਮੁਨਾਨਗਰ ਦੀ ਰਹਿਣ ਵਾਲੀ ਸਿਦੀਕਸ਼ਾ ਨੇ ਆਪਣੇ ਜੀਵਨ ਸਾਥੀ ਨਾਲ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾਈ ਸੀ। ਵੀਜ਼ੇ ਲਈ ਉਸ ਨੇ ਸੈਕਟਰ-8 ਸਥਿਤ ਵੀਜ਼ਾ ਸਰਵਿਸ ਸੈਂਟਰ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਦੇ ਵਾਰਿਸ਼ ਚੌਹਾਨ, ਮਨਜੋਤ, ਕਮਲ, ਨਿਤੀਸ਼ ਅਤੇ ਕਰਮਾ ਨੇ ਵੀਜ਼ਾ ਪ੍ਰਕਿਰਿਆ ਲਈ 9 ਲੱਖ 80 ਹਜ਼ਾਰ 40 ਰੁਪਏ ਦੀ ਮੰਗ ਕੀਤੀ। ਸਿਦੀਕਸ਼ਾ ਨੇ ਪੈਸੇ ਅਤੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ, ਪਰ ਵੀਜ਼ਾ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਿਦੀਕਸ਼ਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।