ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਡੈਲਟਾ ਵੇਰੀਐਂਟ ਵਿਰੁੱਧ ਅਪਣਾਏ ਗਏ ਉਪਾਅ ਇਸ ਮਹਾਮਾਰੀ ਨਾਲ ਜੰਗ ਦੀ ਬੁਨਿਆਦ ਬਣੇ ਰਹਿਣੇ ਚਾਹੀਦੇ ਹਨ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ 38 ਦੇਸ਼ਾਂ ਵਿਚ ਫੈਲ ਚੁੱਕਾ ਹੈ ਅਤੇ ਓਹਨਾਂ ਖ਼ਦਸ਼ਾ ਜਤਾਇਆ ਕਿ ਓਮੀਕਰੋਨ ਵੇਰੀਐਂਟ ਅਜੇ ਹੋਰ ਕਈ ਦੇਸ਼ਾਂ ਵਿਚ ਫੈਲੇਗਾ।
ਜ਼ਿਕਰਯੋਗ ਹੈ ਕਿ ਭਾਰਤ ਸਮੇਤ ਵਿਸ਼ਵ ਦੇ ਕਰੀਬ ਤਿੰਨ ਦਰਜਨਾਂ ਦੇਸ਼ਾਂ ‘ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ। ਉਥੇ, ਦੱਖਣੀ ਅਫਰੀਕਾ ‘ਚ ਇਨ੍ਹਾਂ ਦੇਸ਼ਾਂ ਦੀ ਤੁਲਨਾ ‘ਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਉਥੇ ਨਵਾਂ ਵੇਰੀਐਂਟ ਪ੍ਰਬਲ ਬਣ ਸਕਦਾ ਹੈ।