ਕੋਰੋਨਾ ਦੇ ਐਕਟਿਵ ਕੇਸਾਂ ‘ਚ ਦੇਸ਼ ਅੰਦਰ ਦੇਖੀ ਗਈ ਦੂਸਰੀ ਵੱਡੀ ਗਿਰਾਵਟ, ਦੇਖੋ ਰਾਹਤ ਭਰੇ ਅੰਕੜੇ

TeamGlobalPunjab
1 Min Read

ਨਵੀਂ ਦਿੱਲੀ : ਦੇਸ਼ ਕਰੋਨਾ ਦਾ ਇਲਾਜ ਕਰਾ ਰਹੇ ਮਰੀਜ਼ਾਂ ਦੀ ਸੰਖਿਆ ‘ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ‘ਚ 28,132 ਦੀ ਕਮੀ ਆਈ ਹੈ। ਦੇਖਿਆ ਜਾਵੇ ਤਾਂ ਇਹ ਹੁਣ ਤੱਕ ਦੀ ਇਹ ਦੂਸਰੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ 21 ਸਤੰਬਰ ਨੂੰ ਸਭ ਤੋਂ ਜ਼ਿਆਦਾ 28,653 ਐਕਟਿਵ ਕੇਸ ਘੱਟ ਹੋਏ ਸਨ।

ਦੇਸ਼ ‘ਚ ਕੁੱਲ ਪੀੜਤ ਮਰੀਜ਼ਾਂ ਦਾ ਇਹ ਅੰਕੜਾ 79,44,128 ਹੋ ਗਿਆ ਹੈ। ਸੋਮਵਾਰ ਨੂੰ 35,932 ਨਵੇਂ ਮਾਮਲੇ ਸਾਹਮਣੇ ਆਏ। ਦੂਜੇ ਪਾਸੇ 98 ਦਿਨਾਂ ਬਾਅਦ ਅਜਿਹਾ ਦੇਖਣ ਨੂੰ ਮਿਲਿਆ ਹੈ ਜਦੋਂ 40 ਹਜ਼ਾਰ ਤੋਂ ਘੱਟ ਕੇਸ ਰਿਪੋਰਟ ਹੋਏ ਹਨ। 21 ਜੁਲਾਈ ਨੂੰ 39,170 ਲੋਕ ਪੀੜਤ ਪਾਏ ਗਏ ਸਨ।

Share this Article
Leave a comment