ਚੰਡੀਗੜ੍ਹ: ਮੁਹਾਲੀ ਦੇ ਸੈਕਟਰ 71 ਦਾ ਨੌਜਵਾਨ ਕੋਰੋਨਾ ਪਾਜ਼ਿਟਿਵ ਨਿਕਲਿਆ ਹੈ। 32 ਸਾਲ ਦਾ ਇਹ ਨੌਜਵਾਨ ਦਿੱਲੀ ਵਿੱਚ ਬੈਂਕ ਵਿੱਚ ਕੰਮ ਕਰਦਾ ਹੈ ਤੇ ਮੁਹਾਲੀ ਆਉਣ ਤੋਂ ਬਾਅਦ ਉਸਦਾ ਟੈਸਟ ਹੋਇਆ ਹੈ। ਹੁਣ ਮੋਹਾਲੀ ਵਿੱਚ ਮਰੀਜ਼ਾਂ ਦੀ ਗਿਣਤੀ 107 ਹੋ ਗਈ ਹੈ, ਇਨ੍ਹਾਂ ‘ਚੋਂ 3 ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਗਏ ਹਨ, ਇਸ ਵੇਲੇ ਮੁਹਾਲੀ ਵਿੱਚ ਦੋ ਐਕਟਿਵ ਮਰੀਜ਼ ਹਨ । ਉੱਥੇ ਹੀ ਚੰਡੀਗੜ੍ਹ ਵਿੱਚ 279 ਕੋਰੋਨਾ ਮਾਮਲੇ ਅਤੇ ਪੰਚਕੂਲਾ ਵਿੱਚ 25 ਸਨ।
ਉਥੇ ਹੀ ਦੂਜੇ ਪਾਸੇ ਨਯਾਗਾਂਓਂ ਦੇ ਆਦਰਸ਼ ਨਗਰ ਦੇ ਰਹਿਣ ਵਾਲੇ 40 ਸਾਲਾ ਦੇ ਨਰਿੰਦਰ ਦੀ ਸੈਕਟਰ – 16 ਹਸਪਤਾਲ ਵਿੱਚ ਮੌਤ ਹੋ ਗਈ। ਉਸਨੂੰ ਦੋ ਦਿਨ ਤੋਂ ਬੁਖਾਰ ਸੀ ਅਤੇ ਲੋਕਲ ਕੈਮਿਸਟ ਤੋਂ ਹੀ ਦਵਾਈ ਲੈ ਰਿਹਾ ਸੀ। ਠੀਕ ਨਾ ਹੋਣ ‘ਤੇ ਉਸਦਾ ਕੋਰੋਨਾ ਟੈਸਟ ਲਿਆਂ ਗਿਆ ਸੀ ਇਸ ਵਿੱਚ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਪਰ ਹੁਣ ਉਸਦੀ ਰਿਪੋਰਟ ਨੈਗੇਟਿਵ ਆ ਗਈ ਹੈ।