ਸਿੰਘੂ ਬਾਰਡਰ/ ਨਵੀਂ ਦਿੱਲੀ : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਐਤਵਾਰ ਨੂੰ ਸਿੰਘੁੂ ਬਾਰਡਰ ਤੇ ਬੀਕੇਯੂ ਮਾਨਸਾ ਦੇ ਪ੍ਰਧਾਨ ਬੋਘ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੇ ਖੱਟਰ ਸਰਕਾਰ ਵੱਲੋ ਕਰਨਾਲ ਵਿੱਚ ਕਿਸਾਨਾਂ ਦੇ ਵਹਿਸ਼ੀ ਲਾਠੀਚਾਰਜ਼ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਲਾਠੀਚਾਰਜ ਕਰਕੇ ਸ਼ਹੀਦ ਹੋਏ ਕਿਸਾਨ ਸ਼ੁਸ਼ੀਲ ਕਾਜਲ ਦੀ ਮੌਤ ਨੂੰ ਐਸ ਡੀ ਐਮ ਕਰਨਾਲ ਵੱਲੋਂਂ ਤੇ ਪੁਲਿਸ ਵੱਲੋ ਕੀਤਾ ਕਤਲ ਕਰਾਰ ਦੇ ਕੇ ਐਸ ਡੀ ਐਮ ਤੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ।ਇਸ ਮੌਕੇ ਸ਼ਹੀਦ ਕਿਸਾਨ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਵੀ ਦਿੱਤੀ ਗਈ।
ਕਿਸਾਨ ਆਗੂਆਂ ਨੇ ਕਿਹਾ ਕੇ ਕਈ ਥਾਵਾਂ ਤੇ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲ ਤੇ ਵਪਾਰਕ ਅਦਾਰਿਆਂ ਅੱਗੇ ਜੋ ਪੱਕੇ ਧਰਨੇ ਚੱਲ ਰਹੇ ਨੇ ਓੁਹ ਇਸੇ ਤਰਾਂ ਬਾਦਸਤੂਰ ਜਾਰੀ ਰਹਿਣਗੇ ਕਿਸਾਨ ਆਗੂਆਂ ਨੇ ਕਿਹਾ ਕੇ ਬਹੁਤ ਸਾਰੀਆਂ ਥਾਵਾਂ ਤੇ ਇਹ ਘਰਾਣੇ ਓੁਥੇ ਕੰਮ ਕਰਦੇ ਨੌਜਵਾਨਾਂ ਦੀਆਂ ਤਨਖਾਹਾਂ ਨਹੀ ਦੇ ਰਹੇ ਨੇ ਤੇ ਓੁਹਨਾਂ ਨੂੰ ਜਥੇਬੰਦੀਆਂ ਨੂੰ ਕਹਿ ਕੇ ਧਰਨੇ ਚੁਕਵਾਓੁਣ ਲਈ ਦਬਾਅ ਪਾ ਰਹੇ ਨੇ।ਜਿਸਨੂੰ ਬਿਲਕੁਲ ਬਨਾਉਣ ਬਰਦਾਸ਼ਤ ਨਹੀ ਕੀਤਾ ਜਾਵੇਗਾ। ਓੁਹਨਾਂ ਕਿਹਾ ਕੇ ਇਹੋ ਜਿਹਾ ਮਾਮਲਾ ਹੀ ਅੱਜ ‘ਬੈਸਟ ਪਰਾਈਸ”¥ ਦੇ ਭੁੱਚੋ ਜਿਲਾ ਬਠਿੰਡਾ ਦਾ ਸਾਹਮਣੇ ਆਇਆ ਹੈ।ਜਿਥੇ ਕੰਮ ਕਰਦੇ ਮੁਲਾਜਮਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਨੇ।ਕਿਸਾਨ ਆਗੂਆਂ ਨੇ ਮੁਲਾਜਮਾਂ ਦੀਆਂ ਤਨਖਾਹਾਂ ਫੌਰੀ ਜਾਰੀ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕੇ ਜੋ ਰਿਲਾਇੰਸ ਪੰਪ ਜਥੇਬੰਦੀਆਂ ਵੱਲੋ ਬੰਦ ਕੀਤੇ ਗਏ ਨੇ,ਓੁਹ ਓੁਸੇ ਤਰਾਂ ਹੀ ਬੰਦ ਰਹਿਣਗੇ, ਜਦ ਤਕ ਖੇਤੀ ਕਾਨੂੰਨ ਰੱਦ ਨਹੀ ਹੁੰਦੇ।ਇਸ ਲਈ ਸਬੰਧਿਤ ਡੀਲਰ ਵਾਰ ਵਾਰ ਜਥੇਬੰਦੀਆ ਦੇ ਆਗੂਆਂ ਨੂੰ ਪਰੇਸ਼ਾਨ ਨਾ ਕਰਨ।
ਮੀਟਿੰਗ ਵਿੱਚ ਬਲਵੰਤ ਸਿੰਘ ਬਹਿਰਾਮਕੇ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਬੀਰ ਸਿੰਘ ਰਾਜੇਵਾਲ, ਕੁਲਦੀਪ ਬਜੀਦਪੁਰ, ਹਰਪਾਲ ਸੰਘਾ, ਹਰਜਿੰਦਰ ਟਾਂਡਾ, ਸਤਨਾਮ ਸਿੰਘ ਬਹਿਰੁੂ, ਸੁਰਜੀਤ ਫੂਲ, ਰਸ਼ਪਾਲ ਸਿੰਘ, ਭੁਪਿੰਦਰ ਸਿੰਘ ਕਾਦੀਆਂ, ਬਲਕਰਨ ਬਰਾੜ, ਅਵਤਾਰ ਸਿੰਘ ਮੇਹਲੋਂ, ਬੁੂਟਾ ਸਿੰਘ ਸ਼ਾਦੀਪੁਰ, ਲਖਵੀਰ ਸਿੰਘ ਨਿਜਾਮਪੁਰ ਅਤੇ ਹੋਰ ਕਈ ਆਗੂ ਵੀ ਹਾਜਿਰ ਸਨ।