ਪੰਜਾਬ ‘ਚ 31 ਫੀਸਦੀ ਔਰਤਾਂ ਅਤੇ 27 ਫੀਸਦੀ ਮਰਦ ਮੋਟਾਪੇ ਦਾ ਸ਼ਿਕਾਰ

TeamGlobalPunjab
2 Min Read

ਨਿਊਜ਼ ਡੈਸਕ: ਮੋਟਾਪਾ ਇਕ ਨਾਮੁਰਾਦ ਬੀਮਾਰੀ ਹੈ ਜੋ ਖਤਰਨਾਕ ਬੀਮਾਰੀਆਂ ਦੀ ਜੜ ਹੈ, ਜਿਨਾਂ ‘ਚ ਸ਼ੂਗਰ, ਬਲੱਡ ਪਰੈਸ਼ਰ ਜਿੱਧਰ ਤੇ ਦਿਲ ਦੀਆਂ ਬੀਮਾਰੀਆਂ, ਗੋਡੇ ਤੇ ਕਮਰ ਦਰਦ, ਨਿਪੁੰਸਕਤਾ, ਬਾਂਝਪਣ ਅਤੇ ਤਣਾਅ ਸ਼ਾਮਲ ਹਨ।

ਐਸ.ਪੀ.ਐਸ ਹਸਪਤਾਲ ਲੁਧਿਆਣਾ ਦੇ ਬੈਰੀਏਟਰਿਕ ਸਰਜਨ ਡਾ. ਅਮਿਤ ਭਾਂਬਰੀ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ’ਚ ਬੱਚਿਆਂ ਅਤੇ ਬਾਲਗਾਂ ਵਿਚ ਮੋਟਾਪੇ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਇਸ ਦਾ ਮੁੱਖ ਕਾਰਨ ਸੁਸਤ ਜੀਵਨ ਸ਼ੈਲੀ, ਘੱਟ ਬਾਹਰੀ ਸਰਗਰਮੀਆਂ ਅਤੇ ਟੀ.ਵੀ. ਸਕਰੀਨ ਮੂਹਰੇ ਵੱਧ ਸਮਾਂ ਬੈਠੇ ਰਹਿਣਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਂਸਜ਼ (ਏਮਜ਼) ਨਵੀਂ ਦਿੱਲੀ ਵੱਲੋਂ ਬੈਰੀਐਟਰਿਕ ਸਰਜਰੀ ਕਾਨਫਰੰਸ, ਬੈਰਿਮ 21 ਦੌਰਾਨ ਡਾ. ਅਮਿਤ ਭਾਂਬਰੀ ਨੇ ਦੱਸਿਆ ਕਿ ਖਾਸ ਕਰ ਪੰਜਾਬ ਵਿਚ ਮੋਟਾਪਾ ਇਕ ਵੱਡੀ ਸਿਹਤ ਸਮੱਸਿਆ ਹੈ। ਇਹ ਮਹਾਂਮਾਰੀ ਦੀ ਸਥਿੱਤੀ ਵਿਚ ਪਹੁੰਚ ਗਿਆ ਹੈ ਕਿਉਂਕਿ ਪੰਜਾਬ ਵਿਚ 27.8 ਫੀਸਦੀ ਮਰਦ ਅਤੇ 31.3 ਔਰਤਾਂ ਮੋਟਾਪੇ ਜਾਂ ਵਧੇਰੇ ਭਾਰ ਦੀ ਸਮੱਸਿਆ ਤੋਂ ਪੀੜਤ ਹਨ।

ਡਾ. ਅਮਿਤ ਭਾਂਬਰੀ ਭਾਰ ਹਲਕਾ ਕਰਨ ਅਤੇ ਹੋਰ ਸਬੰਧਤ ਬੀਮਾਰੀਆਂ ਬਾਰੇ ਵਰਕਸ਼ਾਪ ਵਿਚ ਹਿੱਸਾ ਲੈ ਰਹੇ ਸਨ। ਇਸ ਵਰਕਸ਼ਾਪ ਵਿਚ 200 ਦੇ ਕਰੀਬ ਸਰਜਨਾਂ ਨੇ ਹਿੱਸਾ ਲਿਆ ਡਾ. ਭਾਂਬਰੀ ਨੇ ਇਸ ਮੌਕੇ ਆਪਣਾ ਪੇਪਰ ਪੇਸ਼ ਕੀਤਾ। ਉਹ ਏਮਜ਼ ਤੋਂ ਸਿਖਲਾਈ ਯਾਫਤਾ ਪਹਿਲੇ ਬੈਰੀਐਟਰਿਕ ਸਰਜਨ ਹਨ। ਡਾਕਟਰ ਨੇ ਕਿਹਾ ਕਿ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਨ ਆਦਮੀ ਦਾ ਭਾਰ ਜਿਆਦਾ ਵਧ ਜਾਂਦਾ ਹੈ। ਉਹ ਕਿਹਾ ਕਿ ਬਹੁਤੇ ਲੋਕ ਮੰਨਣ ਲਈ ਤਿਆਰ ਨਹੀਂ ਹਨ ਕਿ ਉਨਾਂ ਨੂੰ ਮੋਟਾਪਾ ਜਾਂ ਹੋਰ ਬੀਮਾਰੀਆਂ ਹਨ। ਲੋਕਾਂ ਨੂੰ ਇਸ ਗੱਲ ਦਾ ਜਰੂਰਤ ਪਤਾ ਹੋਣਾ ਚਾਹੀਦਾ ਹੈ ਕਿ ਮੋਟਾਪੇ ਕਾਰਨ ਕਈ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ। ਉਨਾਂ ਦੱਸਿਆ ਕਿ ਸ਼ਰੀਰ ਦੀ ਵਾਧੂ ਚਰਬੀ ਘੱਟ ਕਰਨ ਲਈ ਬੈਰੀਐਟਿਕ ਸਰਜਰੀ ਸਭ ਤੋਂ ਸੁਰਖਿਅਤ ਇਲਾਜ ਹੈ, ਜਿਸ ਨਾਲ ਲੋਕ ਵਾਧੂ ਚਰਬੀ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਨ। ਉਨਾਂ ਕਿਹਾ ਕਿ ਇਹ ਜੀਵਨ ਰੱਖਿਅਕ ਅਤੇ ਜੀਵਨ ’ਚ ਤਬਦੀਲੀ ਲਿਆਉਣ ਵਾਲੀ ਵਿਧੀ ਹੈ।

ਡਾ. ਭਾਂਬਰੀ ਨੇ ਦੱਸਿਆ ਕਿ ਬੈਰੀਐਟਰਿਕ ਸਰਜਰੀ ਤੋਂ ਬਾਅਦ ਬਹੁਤ ਸਾਰੇ ਲੋਕ ਸ਼ੂਗਰ ਅਤੇ ਹੋਰ ਬੀਮਾਰੀਆਂ ਤੋਂ ਨਿਜਾਤ ਪਾ ਚੁੱਕੇ ਹਨ।

- Advertisement -

Share this Article
Leave a comment