ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਸਰਕਾਰ ਵਿਦੇਸ਼ ਤੋਂ ਪਰਤੇ 60 ਲੋਕਾਂ ‘ਚੋਂ 30 ਲੋਕਾਂ ਨੂੰ ਲੱਭ ਰਹੀ ਹੈ। ਓਮੀਕਰੌਨ ਵੈਰੀਅੰਟ ਦੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੂੰ ਇਨ੍ਹਾਂ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਕਰਾਉਣਾ ਹੈ।
ਜਾਣਕਾਰੀ ਮੁਤਾਬਕ ਅਫਰੀਕਾ ਤੋਂ ਆਏ 9 ਲੋਕਾਂ ਨੂੰ ਮਿਲਾ ਕੇ ਲਗਭਗ 60 ਯਾਤਰੀ ਪਿਛਲੇ 10 ਦਿਨਾਂ ‘ਚ ਵਿਸ਼ਾਖਾਪਟਨਮ ਪਹੁੰਚੇ ਹਨ। ਇਨ੍ਹਾਂ ਵਿਚੋਂ 30 ਅਜੇ ਵਿਸਾਖਾਪਟਨਮ ‘ਚ ਰੁਕੇ ਹੋਏ ਹਨ, ਜਦਕਿ ਬਾਕੀ 30 ਵੱਖ-ਵੱਖ ਥਾਵਾਂ ‘ਤੇ ਚਲੇ ਗਏ।ਇਨ੍ਹਾਂ ਵਿਚੋਂ ਕੁਝ ਲੋਕ ਫੋਨ ਕਾਲ ਦਾ ਜਵਾਬ ਨਹੀਂ ਦੇ ਰਹੇ ਹਨ ਜਿਸ ਦੇ ਚਲਦਿਆਂ ਅਧਿਕਾਰੀਆਂ ਨੂੰ ਇਨ੍ਹਾਂ ਦੇ ਲਾਪਤਾ ਹੋਣ ਦਾ ਡਰ ਲੱਗ ਰਿਹਾ ਹੈ।
ਕੋਰੋਨਾ ਦੇ ਓਮੀਕਰੌਨ ਵੈਰੀਐਂਟ ਦੀ ਭਾਰਤ ਵਿਚ ਐਂਟਰੀ ਹੋ ਚੁੱਕੀ ਹੈ। ਕਰਨਾਟਕ ‘ਚ ਇਸ ਦੇ ਦੋ ਮਾਮਲੇ ਆਏ ਹਨ। ਇਧਰ ਰਾਜਸਥਾਨ ‘ਚ ਵੀ ਚਿੰਤਾ ਵਧ ਗਈ ਹੈ। 7 ਦਿਨ ਪਹਿਲਾਂ ਦੱਖਣੀ ਅਫਰੀਕਾ ਤੋਂ ਜੈਪੁਰ ਆਏ ਪਰਿਵਾਰ ਦੇ 4 ਲੋਕ ਪਾਜ਼ਿਟਿਵ ਆਏ ਹਨ। ਪਤੀ ਪਤਨੀ ਸਣੇ ਉਨ੍ਹਾਂ ਦੀ 8 ਅਤੇ 15 ਸਾਲ ਦੀ ਲੜਕੀਆਂ ਪਾਜ਼ਿਟਿਵ ਮਿਲੀਆਂ ਹਨ। ਸਾਰਿਆਂ ਨੂੰ ਓਮੀਕਰੌਨ ਦਾ ਸ਼ੱਕੀ ਮੰਨਦੇ ਹੋਏ ਕੁਆਰੰਟੀਨ ਕੀਤਾ ਗਿਆ ਹੈ।