ਨਵੀ ਦਿੱਲੀ : ਦੇਸ਼ ਵਿੱਚ ਦੱਖਣ-ਪੱਛਮੀ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਤੱਕ ਮਾਨਸੂਨ 12 ਰਾਜਾਂ ਵਿੱਚ ਪਹੁੰਚ ਗਿਆ। ਇਸ ਨੇ ਪੂਰੇ ਕੇਰਲਮ, ਕਰਨਾਟਕ, ਮਨੀਪੁਰ, ਨਾਗਾਲੈਂਡ ਅਤੇ ਮਿਜ਼ੋਰਮ ਨੂੰ ਕਵਰ ਕਰ ਲਿਆ ਹੈ। ਰਾਜਧਾਨੀ ਦਿੱਲੀ ‘ਚ ਵੀ ਤੇਜ ਬਾਰਿਸ਼ ਹੋਈ।
ਦਿੱਲੀ ਵਿੱਚ ਮੌਸਮ ਵਿੱਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ। ਦਿਨ ਭਰ ਤੇਜ਼ ਧੁੱਪ ਤੋਂ ਬਾਅਦ ਅਚਾਨਕ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋਈ। ਸ਼ਾਮ ਤੱਕ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਇਲਾਕੇ ਵਿੱਚ ਬਾਰਸ਼ ਹੋਈ, ਜਿਸ ਨਾਲ ਸਥਾਨਕ ਮੌਸਮ ਦੇ ਹਾਲਾਤ ਵਿੱਚ ਵੱਡਾ ਬਦਲਾਅ ਆਇਆ।
ਦੱਸ ਦਈਏ ਕਿ ਦੱਸ ਦਈਏ ਕਿ ਬਿਨਾ ਕਿਸੇ ਅਲਰਟ ਦੇ ਆਏ ਇਸ ਝੱਖੜ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 2 ‘ਤੇ ਤੇਜ਼ ਹਵਾ ਅਤੇ ਬਾਰਸ਼ ਕਾਰਨ ਵੱਡਾ ਨੁਕਸਾਨ ਹੋ ਗਿਆ । ਤੇਜ ਮੀਂਹ ਹਨੇਰੀ ਦੀ ਲਪੇਟ ਵਿੱਚ ਏਅਰ ਇੰਡੀਆ ਦੇ ਤਿੰਨ ਨੈਰੋਬਾਡੀ (ਛੋਟੇ) ਜਹਾਜ਼ ਆ ਗਏ ਅਤੇ ਨੁਕਸਾਨੇ ਗਏ। ਆਪਰੇਟਰ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਤਿੰਨਾਂ ਜਹਾਜ਼ਾਂ ਨੂੰ ਉਡਾਣਾਂ ਤੋਂ ਹਟਾ ਦਿੱਤਾ ਗਿਆ ਹੈ।
ਆਪਰੇਟਰ ਮੁਤਾਬਕ, ਏਅਰ ਇੰਡੀਆ ਇੰਜੀਨੀਅਰਿੰਗ ਅਤੇ ਇੰਡੀਗੋ ਦੇ ਗਰਾਊਂਡ ਇਕੁਇਪਮੈਂਟ ਅਚਾਨਕ ਖ਼ਰਾਬ ਹੋਏ ਮੌਸਮ ਕਾਰਨ ਆਪਣੀ ਜਗ੍ਹਾ ਤੋਂ ਹਿੱਲ ਗਏ ਅਤੇ ਟਰਮੀਨਲ 2 ‘ਤੇ ਖੜ੍ਹੇ ਜਹਾਜ਼ਾਂ ਨਾਲ ਟਕਰਾ ਗਏ। ਨਿੱਜੀ ਆਪਰੇਟਰ ਦੇ ਅਨੁਸਾਰ, ਏਅਰ ਟ੍ਰੈਫਿਕ ਕੰਟਰੋਲ (ATC) ਨੇ ਮੌਸਮ ਵਿੱਚ ਕਿਸੇ ਵੀ ਬਦਲਾਅ ਬਾਰੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਸੀ। ਅਜਿਹੇ ਵਿੱਚ ਇਸ ਨੁਕਸਾਨ ਲਈ ਜ਼ਿੰਮੇਵਾਰ ਕੌਣ ਹੈ, ਇਹ ਇੱਕ ਵੱਡਾ ਸਵਾਲ ਬਣ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜੋ 3 ਜਹਾਜ਼ ਪ੍ਰਭਾਵਿਤ ਹੋਏ ਹਨ, ਉਨ੍ਹਾਂ ਵਿੱਚੋਂ 2 ਜਹਾਜ਼ ਜਲਦੀ ਹੀ ਦੁਬਾਰਾ ਉਡਾਣਾਂ ਵਿੱਚ ਵਾਪਸ ਆ ਜਾਣਗੇ। ਹਾਲਾਂਕਿ ਤੀਜੇ ਜਹਾਜ਼ ਨੂੰ ਠੀਕ ਹੋਣ ਵਿੱਚ ਥੋੜ੍ਹਾ ਜ਼ਿਆਦਾ ਸਮਾਂ ਲੱਗੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

