ਮੁੰਬਈ: ਨੇਵਲ ਡਾਕਯਾਰਡ ਮੁੰਬਈ ਵਿੱਚ ਆਈਐਨਐਸ ਰਣਵੀਰ ਧਮਾਕੇ ਵਿੱਚ ਤਿੰਨ ਜਲ ਸੈਨਾ ਦੇ ਜਵਾਨ ਸ਼ਹੀਦ ਹੋ ਗਏ। ਨੇਵੀ ਨੇ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਵਿੱਚ ਆਈਐਨਐਸ ਰਣਵੀਰ ਦੇ ਅੰਦਰੂਨੀ ਡੱਬੇ ਵਿੱਚ ਧਮਾਕਾ ਹੋਇਆ। ਇਸ ਧਮਾਕੇ ਵਿੱਚ ਜਲ ਸੈਨਾ ਦੇ 3 ਜਵਾਨ ਸ਼ਹੀਦ ਹੋ ਗਏ।
ਜਲ ਸੈਨਾ ਮੁਤਾਬਕ ਧਮਾਕੇ ‘ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। INS ਰਣਵੀਰ’ਤੇ ਹੋਏ ਧਮਾਕੇ ਬਾਰੇ ਭਾਰਤੀ ਜਲ ਸੈਨਾ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਕ੍ਰਾਸ ਕੋਸਟ ਆਪ੍ਰੇਸ਼ਨਲ ਤੈਨਾਤੀ ‘ਤੇ ਸੀ ਅਤੇ ਜਲਦੀ ਹੀ ਬੇਸ ਪੋਰਟ ‘ਤੇ ਵਾਪਸ ਆਉਣ ਵਾਲਾ ਸੀ। ਧਮਾਕੇ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ 2019 ‘ਚ ਕਰਨਾਟਕ ਦੀ ਬੰਦਰਗਾਹ ‘ਤੇ ਜਲ ਸੈਨਾ ਦੇ ਲੜਾਕੂ ਜਹਾਜ਼ INS ਵਿਕਰਮਾਦਿੱਤਿਆ ‘ਚ ਅੱਗ ਲੱਗਣ ਦਾ ਹਾਦਸਾ ਹੋਇਆ ਸੀ। ਇਸ ਵਿੱਚ ਦਮ ਘੁਟਣ ਕਾਰਨ ਜਲ ਸੈਨਾ ਦੇ ਲੈਫਟੀਨੈਂਟ ਕਮਾਂਡਰ ਡੀਐਸ ਚੌਹਾਨ ਸ਼ਹੀਦ ਹੋ ਗਏ ਸਨ।