ਪਟਿਆਲਾ :- ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਲਈ ਇੰਟਰਵਿਊ ਤੋਂ ਬਾਅਦ ਕਮੇਟੀ ਵੱਲੋਂ ਤਿੰਨ ਨਾਵਾਂ ਵਾਲੀ ਫਾਈਲ ਤਿਆਰ ਕਰ ਕੇ ਮੁੱਖ ਮੰਤਰੀ ਦਫਤਰ ਪੁੱਜਦੀ ਕਰ ਦਿੱਤੀ ਗਈ ਹੈ।
ਦੱਸ ਦਈਏ ਪੰਜਾਬੀ ਯੂਨੀਵਰਸਿਟੀ ‘ਚ ਅਧਿਆਪਕਾਂ ਵੱਲੋਂ ਡੀਨ ਤੇ ਰਜਿਸਟਰਾਰ ਸਣੇ 40 ਅਹਿਮ ਅਹੁਦੇ ਛੱਡਣ ਤੋਂ ਬਾਅਦ ਸਰਕਾਰ ਨੇ ਯੂਨੀਵਰਸਿਟੀ ਨੂੰ ਪੱਕਾ ਵਾਈਸ ਚਾਂਸਲਰ ਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਪੱਧਰ ’ਤੇ ਵਾਈਸ ਚਾਂਸਲਰ ਅਹੁਦੇ ਲਈ ਪੁੱਜੀਆਂ 68 ਅਰਜ਼ੀਆਂ ’ਚੋਂ ਕਰੀਬ 20 ਨਾਵਾਂ ਦੀ ਇੰਟਰਵਿਊ ਲਈ ਚੋਣ ਕੀਤੀ ਗਈ।
ਕਮੇਟੀ ਵੱਲੋਂ ਤਿੰਨ ਨਾਵਾਂ ਨੂੰ ਵੀਸੀ ਦੇ ਅਹੁਦੇ ਲਈ ਫਾਈਲ ‘ਚ ਲਗਾ ਦਿੱਤਾ ਹੈ। ਉਸ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤਿੰਨ ਨਾਵਾਂ ਨੂੰ ਸੂਚੀਬੱਧ ਕਰ ਕੇ ਅੱਗੇ ਰਾਜਪਾਲ ਪੰਜਾਬ ਨੂੰ ਭੇਜਿਆ ਜਾਣਾ ਹੈ।
ਉਧਰ ਅੱਧਾ ਮਹੀਨਾ ਲੰਘ ਜਾਣ ’ਤੇ ਵੀ ਪੰਜਾਬੀ ਯੂਨੀਵਰਸਿਟੀ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਨਾ ਤਾਂ ਤਨਖਾਹਾਂ ਮਿਲੀਆਂ ਹਨ ਤੇ ਨਾ ਹੀ ਪੈਨਸ਼ਨਾਂ ਜਾਰੀ ਹੋ ਸਕੀਆਂ ਹਨ ਜਿਸ ਕਾਰਨ ਯੂਨੀਵਰਸਿਟੀ ਅਤੇ ਅਧਿਆਪਕ, ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।