ਦਿੱਲੀ ਗੁਰਦੁਅਰਾ ਕਮੇਟੀ ਦੇ ਯਤਨਾਂ ਸਦਕਾ ਜੰਮੂ ਵਾਲੇ ਮਹਿੰਦਰ ਸਿੰਘ ਖਾਲਸਾ ਸਣੇ ਤਿੰਨ ਨੂੰ ਮਿਲੀ ਜ਼ਮਾਨਤ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਉਦੋਂ ਇਕ ਹੋਰ ਵੱਡੀ ਜਿੱਤ ਹਾਸਲ ਹੋਈ ਜਦੋਂ ਮਹਿੰਦਰ ਸਿੰਘ ਖਾਲਸਾ ਜੰਮੂ ਵਾਲਿਆਂ, ਮਨਦੀਪ ਸਿੰਘ ਤੇ ਆਕਾਸ਼ਪ੍ਰੀਤ ਸਿਘੰ ਜਿਸਨੂੰ ਲਾਲ ਕਿਲੇ ‘ਤੇ ਪੈਰ ਵਿਚ ਗੋਲੀ ਲੱਗੀ ਸੀ, ਲੰਬੀ ਜੱਦੋ ਜਹਿਦ ਤੋਂ ਬਾਅਦ ਅੱਜ ਤਿੰਨਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ।

ਸਿਰਸਾ ਨੇ ਕਿਹਾ ਕਿ ਸਾਰੀ ਸੰਗਤ ਜਿਹਨਾਂ ਨੇ ਅਰਦਾਸਾਂ ਕੀਤੀਆਂ ਸਨ ਜਿਸ ਕਾਰਨ ਇਹ ਜਿੱਤ ਨਸੀਬ ਹੋਈ ਹੈ। ਉਹਨਾਂ ਕਿਹਾ ਕਿ ਬਹੁਤ ਵੱਡੀ ਲੜਾਈ ਸੀ ਜਿਸ ਵਿਚ ਜਿਸ ਤਰੀਕੇ ਕੇਸ ਪਏ ਗਏ ਖਾਸ ਤੌਰ ‘ਤੇ ਮਹਿੰਦਰ ਸਿੰਘ ਖਾਲਸਾ ਜਿਹਨਾਂ ਨੁੰ ਜੰਮੂ ਤੋਂ ਲਿਆਂਦਾ ਗਿਆ ਤੇ ਵੱਡੀਆਂ ਧਾਰਾਵਾਂ ਲਾਈਆਂ ਗਈਆਂ, ਉਹਨਾਂ ਦੀ ਵੀ ਜ਼ਮਾਨਤ ਹੋ ਜਾਣੀ ਤਸ਼ੱਦਦ ਢਾਹੁਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਲਈ ਇਹ ਲੜਾਈ ਇਥੇ ਹੀ ਖ਼ਤਮ ਨਹੀਂ ਹੋਈ ਬਲਕਿ ਜ਼ਮਾਨਤ ‘ਤੇ ਰਿਹਾਅ ਹੋਏ ਸਾਰੇ ਵਿਅਕਤੀਆਂ ਨੂੰ ਸਾਰੇ ਕੇਸਾਂ ‘ਚੋਂ ਬਰੀ ਕਰਵਾਉਣ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਜੇਲਾਂ ਤੱਕ ਪਹੁੰਚਾਉਣ ਤੱਕ ਇਹ ਲੜਾਈ ਜਾਰੀ ਰਹੇਗੀ।

Share This Article
Leave a Comment