ਲੁਧਿਆਣਾ ‘ਚ ਫੈਕਟਰੀ ਦੀ ਤੀਜੀ ਮੰਜ਼ਿਲ ਦਾ ਲੈਂਟਰ ਡਿੱਗਿਆ, 3 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

TeamGlobalPunjab
2 Min Read

ਲੁਧਿਆਣਾ: ਡਾਬਾ ਰੋਡ ‘ਤੇ ਮੁਕੰਦ ਸਿੰਘ ਨਗਰ ਇਲਾਕੇ ‘ਚ ਸੋਮਵਾਰ ਸਵੇਰੇ ਫੈਕਟਰੀ ਦੀ ਇਮਾਰਤ ਦਾ ਲੈਂਟਰ ਡਿੱਗ ਗਿਆ। ਜਿਸ ਦੇ ਹੇਠ ਕਈ ਮਜ਼ਦੂਰ ਦੱਬ ਗਏ, ਜਿਨ੍ਹਾਂ ‘ਚੋਂ 36 ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ, ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ ਫੈਕਟਰੀ ਦੀ ਤੀਜੀ ਮੰਜ਼ਿਲ ਦੇ ਹੇਠਾਂ ਕੰਮ ਕਰ ਰਹੇ ਸਨ।

ਇਹ ਹਾਦਸਾ ਸਵੇਰੇ 9:30 ਵਜੇ ਦੇ ਲਗਭਗ ਵਾਪਰਿਆ। ਮੁਕੰਦ ਸਿੰਘ ਨਗਰ ਇਲਾਕੇ ‘ਚ ਜਸਮੇਲ ਸਿੰਘ ਐਂਡ ਸੰਸ ਨਾਮ ਦੀ ਫੈਕਟਰੀ ਦੀ ਤੀਜੀ ਮੰਜ਼ਿਲ ਦਾ ਲੈਂਟਰ ਚੁੱਕਿਆ ਜਾਣਾ ਸੀ। ਇਸ ਲਈ ਸਵੇਰੇ 4 ਵਜੇ ਹੀ ਠੇਕੇਦਾਰ ਮਜ਼ਦੂਰਾਂ ਸਣੇ ਪਹੁੰਚ ਗਿਆ ਅਤੇ ਕੰਮ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੈਂਟਰ ਨੂੰ ਚੁੱਕਣ ਲਈ 40 ਜੈੱਕ ਲਗਾਏ ਗਏ ਸਨ।

ਲੈਂਟਰ ਡਿੱਗਣ ਨਾਲ ਟੁੱਟੀ ਦੀਵਾਰ ਪਿੱਛੇ ਵਾਲੀ ਫੈਕਟਰੀ ਬਾਲਾ ਜੀ ਇੰਟਰਪ੍ਰਾਈਜ਼ਿਜ਼ ‘ਚ ਜਾ ਡਿੱਗੀ ਜਿਸ ਦੇ ਨਾਲ ਕੁਝ ਕਮਰਿਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਪਿੱਛੇ ਖੜ੍ਹੇ ਇੱਕ ਟੈਂਪੂ ਅਤੇ ਇੱਕ ਆਟੋ ਰਿਕਸ਼ਾ ਵੀ ਚਪੇਟ ‘ਚ ਆ ਗਏ। ਟੈਂਪੂ ਦੇ ਅੰਦਰ ਬੈਠਾ ਡਰਾਈਵਰ ਪਰਮਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਕ ਹੋਰ ਫੈਕਟਰੀ ਜੀਕੇ ਪਲੇਟਿੰਗ ਦੇ ਸੈੱਟ ਤੇ ਵੀ ਦੀਵਾਰ ਦਾ ਮਲਬਾ ਡਿੱਗ ਗਿਆ। ਜਿਸ ਦੇ ਹੇਠਾਂ ਕੰਮ ਕਰ ਰਹੇ ਫੈਕਟਰੀ ਦੇ ਤਿੰਨ ਮਜ਼ਦੂਰ ਦੱਬ ਗਏ ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ ਗਿਆ।

Share This Article
Leave a Comment