ਲੁਧਿਆਣਾ: ਦਿੱਲੀ ਹਾਈਵੇਅ ‘ਤੇ ਦੋਰਾਹਾ ਕਸਬੇ ਨੇੜੇ ਇੱਕ ਜ਼ਬਰਦਸਤ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 2 ਔਰਤਾਂ ਸਣੇ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਫਲਾਈਓਵਰ ਨੇੜੇ ਟਰੱਕ ਅਤੇ ਟੈਂਪੂ ਵਿਚਾਲੇ ਵਾਪਰਿਆ।
ਪੁਲਿਸ ਮੁਤਾਬਕ ਟੈਂਪੂ ਭੱਠੇ ਦੀ ਲੇਬਰ ਲੈ ਕੇ ਮੇਰਠ ਤੋਂ ਮੋਗਾ ਜਾ ਰਿਹਾ ਸੀ। ਜਦੋਂ ਉਹ ਦੋਰਾਹਾ ਫਲਾਈਓਵਰ ਕੋਲ ਪਹੁੰਚਿਆ ਤਾਂ ਟੈਂਪੂ ਡਰਾਈਵਰ ਨੇ ਅਚਾਨਕ ਬਰੇਕ ਮਾਰ ਦਿੱਤੀ। ਇਸ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ‘ਚੋਂ 15 ਸਵਾਰੀਆਂ ਨਿਕਲ ਕੇ ਹਾਈਵੇਅ ‘ਤੇ ਜਾ ਡਿੱਗੀਆਂ। ਜਿਨ੍ਹਾਂ ‘ਚੋਂ 2 ਮਹਿਲਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਟਰੱਕ ਵੀ ਪਲਟ ਗਿਆ ਅਤੇ ਡਰਾਈਵਰ ਸਹਾਇਕ ਵੀ ਮਾਰਿਆ ਗਿਆ।
ਦਰਅਸਲ ਲੇਬਰ ਨਾਲ ਭਰਿਆ ਹੋਇਆ ਟੈਂਪੂ ਜਦੋਂ ਪੁੱਲ ਲਾਗੇ ਨਹਿਰ ਵੱਲ ਮੁੜਨ ਲੱਗਾ ਤਾਂ ਟੈਂਪੂ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ ਸੀ। ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਦੋਵਾਂ ਵਿੱਚ ਟੱਕਰ ਹੋ ਗਈ।