250 ਤੋਂ ਵੱਧ ਭਾਰਤੀ ਕਰੋੜਪਤੀਆਂ ਨੇ ਯੂਕੇ ‘ਚ ਵਸਣ ਲਈ ਵਰਤਿਆ ‘ਗੋਲਡਨ ਵੀਜ਼ਾ’

TeamGlobalPunjab
2 Min Read

ਲੰਦਨ : ਭਾਰਤ ਦੇ ਕਰੋੜਪਤੀ ਕਿੰਝ ਵਿਦੇਸ਼ਾਂ ‘ਚ ਆਸਾਨੀ ਨਾਲ ਵਸ ਜਾਂਦੇ ਹਨ, ਇਸ ਦਾ ਖੁਲਾਸਾ ਇੱਕ ਅੰਤਰਰਾਸ਼ਟਰੀ ਰਿਪੋਰਟ ਰਾਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਲਗਭਗ 254 ਕਰੋੜਪਤੀਆਂ ਨੇ ਯੂਕੇ ਵਿੱਚ ਸ਼ਿਫਟ ਹੋਣ ਲਈ ਗੋਲਡਨ ਵੀਜ਼ਾ ਦਾ ਇਸਤੇਮਾਲ ਕੀਤਾ ਹੈ।

ਬ੍ਰਿਟੇਨ ਸਥਿਤ ਇੱਕ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਸੋਮਵਾਰ ਨੂੰ ਜਾਰੀ ਅਪਣੀ ਨਵੀਂ ਰਿਪੋਰਟ ਵਿਚ ਕਿਹਾ ਕਿ 2008 ‘ਚ ਗੋਲਡਨ ਵੀਜ਼ਾ ਵਿਵਸਥਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਕਾਰੋਬਾਰੀਆਂ ਨੇ ਵੱਡੇ ਨਿਵੇਸ਼ ਕਰਨ ਬਦਲੇ ਇੰਗਲੈਂਡ ‘ਚ ਵਸਣ ਦਾ ਟਿਕਟ ਹਾਸਲ ਕੀਤਾ।

ਸੰਸਥਾ ਦੀ ‘ਰੇਡ ਕਾਰਪੈਟ ਫਾਰ ਡਰਟੀ ਮਨੀ ਰਿਪੋਰਟ ਮੁਤਾਬਕ ਟਿਅਰ 1 (ਨਿਵੇਸ਼ਕ) ਵੀਜ਼ਾ ਹਾਸਲ ਕਰਨ ਵਾਲੇ ਕਰੋੜਪਤੀਆਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ, ਦੁਨੀਆ ਵਿਚ 7ਵੇਂ ਨੰਬਰ ‘ਤੇ ਹੈ। ਬ੍ਰਿਟੇਨ ‘ਚ ਵਸਣ ਦਾ ਅਧਿਕਾਰ ਦੇਣ ਵਾਲੇ ਇਸ ਸੁਪਰ ਵੀਜ਼ੇ ਦਾ ਸਭ ਤੋਂ ਜ਼ਿਆਦਾ ਲਾਭ ਚੀਨੀ ਕਰੋੜਪਤੀਆਂ ਨੇ ਲਿਆ ਹੈ, ਜਿੱਥੋਂ 2008 ਤੋਂ 2020 ਦੌਰਾਨ 4106 ਕਰੋੜਪਤੀਆਂ ਨੇ ਗੋਲਡਨ ਵੀਜ਼ਾ ਹਾਸਲ ਕੀਤਾ। ਚੀਨ ਤੋਂ ਬਾਅਦ ਇਸ ਵਿਵਸਥਾ ਦਾ ਲਾਭ ਲੈਣ ਵਾਲਿਆਂ ‘ਚ ਭਾਰਤ ਤੋਂ ਅੱਗੇ ਰੂਸ ਦੇ 2526, ਹਾਂਗਕਾਂਗ ਦੇ 692, ਅਮਰੀਕਾ ਦੇ 685, ਪਾਕਿਸਤਾਨ ਦੇ 683 ਅਤੇ ਕਜਾਕਸਿਤਾਨ ਦੇ 278 ਕਰੋੜਪਤੀ ਹਨ। ਭਾਰਤ ਤੋਂ ਬਾਅਦ ਟੌਪ 10 ਦੇਸ਼ਾਂ ਵਿਚ ਸਾਊਦੀ ਅਰਬ 223, ਤੁਰਕੀ 221 ਅਤੇ ਮਿਸਰ 206 ਦਾ ਨੰਬਰ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ‘ਚੋਂ ਅੱਧੇ ਕਰੋੜਪਤੀਆਂ ਦੀ ਅਰਜ਼ੀਆਂ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ।

- Advertisement -

Share this Article
Leave a comment