ਅੱਜ ਕੱਲ ਦੇ ਸਮੇ ‘ਚ ਹਰ ਕੋਈ ਆਪਣੇ ਲਈ ਦੋ ਹੀ ਬੱਚੇ ਚਾਹੁੰਦਾ ਹੈ ਪਰ ਕਈ ਬਾਰ ਲੋਕਾਂ ਨੂੰ ਜ਼ਿਆਦਾ ਬੱਚਿਆਂ ਦੀ ਚਾਹ ਹੁੰਦੀ ਹੈ ਜਿਸਦੇ ਚਲਦਿਆਂ ਉਹ ਬੱਚੇ ਤਾਂ ਪੈਦਾ ਕਰ ਲੈਂਦੇ ਹਨ ਪਰ ਉਨ੍ਹਾਂ ਤੋਂ ਪਾਲ ਨਹੀਂ ਹੁੰਦੇ। ਅੱਜ ਅਸੀ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜੋ 2500 ਬੱਚਿਆਂ ਦੀ ਖਾਹਿਸ਼ ਰੱਖਦਾ ਹੈ।
ਆਸਟ੍ਰੇਲੀਆ ਦੇ ਰਹਿਣ ਵਾਲੇ 47 ਸਾਲਾ ਜੌ ਪੇਸ਼ੇ ਵਜੋਂ ਸਪਰਮ ਦਾਨ ਕਰਦਾ ਹੈ। ਜੌ ਦੇ ਸਪਰਮ ਰਾਹੀਂ ਪੂਰੀ ਦੁਨੀਆ ਵਿੱਚ 100 ਬੱਚੇ ਜਨਮ ਲੈ ਚੁੱਕੇ ਹਨ। ਉਹ ਸਾਲ ਵਿੱਚ ਇੱਕ ਵਾਰ ਸੰਭੋਗ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਦਾ ਟੈਸਟ ਕਰਵਾਉਂਦਾ ਹੈ। ਜੌ ਨੂੰ ਔਰਤਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਣਾ ਚੰਗਾ ਲੱਗਦਾ ਹੈ।
ਜੌ ਨੂੰ ਲੋਕ ਜੌ ਡੋਨਰ ਵਜੋਂ ਜਾਣਦੇ ਹਨ। ਹਾਲ ਹੀ ਵਿੱਚ ਉਹ ਇਸ ਗੱਲ ਕਰਕੇ ਚਰਚਾ ਵਿੱਚ ਆਇਆ ਸੀ ਕਿ ਉਹ ਇੱਕ ਘੰਟੇ ਵਿੱਚ ਵੱਧ ਤੋਂ ਵੱਧ ਔਰਤਾਂ ਨੂੰ ਗਰਭਵਤੀ ਬਣਾਉਣਾ ਚਾਹੁੰਦਾ ਹੈ।
ਹੁਣ ਡਾਕਟਰ ਵੱਲੋਂ ਉਸ ਨੂੰ ਸਮੇਂ-ਸਮੇਂ ‘ਤੇ ਜਾਂਚ ਕਰਵਾਉਣ ਦੀ ਚੇਤਾਵਨੀ ਦੇਣ ਕਰਕੇ ਹਲਚਲ ਪੈਦਾ ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੌ ਅਸੁਰੱਖਿਅਤ ਸਰੀਰਕ ਸਬੰਧ ਬਣਾਉਦਾ ਹੈ ਤਾਂ ਉਸ ਨੂੰ ਹਰ ਵਾਰ ਆਪਣੀ ਜਾਂਚ ਚੰਗੀ ਤਰ੍ਹਾਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ।
