ਆਕਲੈਂਡ : ਭਾਰਤੀ ਮੂਲ ਦੀ 23 ਸਾਲਾ ਨਿਕੀਤਾ ਸੇਠ ਨਿਊਜ਼ੀਲੈਂਡ ਦੇ ਮਸ਼ਹੂਰ ਹੋਟਲ ਚੇਨ ਦੀ ਫ੍ਰੈਂਚਾਈਜ਼ੀ ਖ਼ਰੀਦਣ ਵਾਲਿਆਂ ਵਿੱਚ ਸਭ ਤੋਂ ਛੋਟੀ ਉਮਰ ਦੀ ਕਾਰੋਬਾਰੀ ਬਣ ਗਈ ਹੈ। ਨਿਕੀਤਾ ਆਕਲੈਂਡ ਮਾਊਂਟ ਈਡਨ ਵਿੱਚ ਆਪਣੇ Quest ਹੋਟਲ ਦੀ ਸ਼ੁਰੂਆਤ ਆਉਂਦੀ ਅਗਸਤ ਤੋਂ ਕਰਨ ਜਾ ਰਹੀ ਹੈ।
ਨਿਕੀਤਾ ਮੁਤਾਬਕ ਹਾਲੇ ਅੰਤਰ-ਰਾਸ਼ਟਰੀ ਟੂਰੀਜ਼ਮ ਲਈ ਹਾਲਾਤ ਆਮ ਨਹੀਂ ਹੋਏ ਪਰ ਉਸ ਨੂੰ ਵਿਸ਼ਵਾਸ਼ ਹੈ ਕਿ ਡੋਮੇਸਟਿਕ ਟੂਰਿਜ਼ਮ ਹਾਲੇ ਵੀ ਨਿਊਜ਼ੀਲੈਂਡ ਵਿੱਚ ਬਹੁਤ ਹੈ ਅਤੇ ਹੋਟਲ ਕਾਰੋਬਾਰ ਚਲਾਇਆ ਜਾ ਸਕਦਾ ਹੈ।
ਨਿਕੀਤਾ ਸੇਠ ਨੇ ਪਹਿਲਾਂ ਤਾਂ ਮੇਡੀਸੀਨ ਦੀ ਪੜ੍ਹਾਈ ਕੀਤੀ ਸੀ, ਪਰ ਉਸ ‘ਚ ਉਸ ਨੂੰ ਕੁਝ ਖਾਸ ਕਰਨ ਦੀ ਆਸ ਨਾ ਦਿਖੀ ਤਾਂ ਫਿਰ ਉਸ ਨੇ ਬਿਜ਼ਨਸ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਬੈਚਲਰ ਆਫ ਬਿਜ਼ਨਸ ਕੀਤੀ ਤੇ ਉਸ ਵਿੱਚ ਇੰਪਲਾਇਮੈਂਟ ਰਿਲੇਸ਼ਨਜ਼ ਐਂਡ ਹਿਊਮਨ ਰਿਸਰਜ਼ ਵਿੱਚ ਮੁਹਾਰਤ ਹਾਸਲ ਕੀਤੀ।
ਦੱਸ ਦਈਏ ਕਿ ਨਿਕੀਤਾ ਦੇ ਪਿਤਾ ਵੀ ਇਸ ਕਾਰੋਬਾਰ ਵਿੱਚ ਹਨ ਤੇ ਪੜ੍ਹਾਈ ਦੌਰਾਨ ਨਿਕੀਤਾ ਉਨ੍ਹਾਂ ਦੇ ਹੋਟਲ ਵਿੱਚ ਪਾਰਟ-ਟਾਈਮ ਕੰਮ ਕਰ ਚੁੱਕੀ ਹੈ। ਨਿਕੀਤਾ ਅਨੁਸਾਰ ਉਨ੍ਹਾਂ ਦੇ ਪਿਤਾ ਦੀ ਸਲਾਹ ਹੈ ਕਿ ਚੰਗੀ ਨਿਯਤ ਨਾਲ ਕੋਈ ਵੀ ਕੰਮ ਕਰ ਤਾਂ ਸਫਲਤਾ ਤੁਹਾਡੇ ਮਗਰ-ਮਗਰ ਆਪੇ ਆ ਜਾਂਦੀ ਹੈ ਤੇ ਇਹੀ ਮੂਲ-ਮੰਤਰ ਨਾਲ ਨਿਕੀਤਾ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰੇਗੀ