ਹਿਮਾਚਲ ਸਮੇਤ ਇੰਨ੍ਹਾਂ ਰਾਜਾਂ ‘ਚ ਖੁਲ੍ਹਣਗੇ 23 ਸੈਨਿਕ ਸਕੂਲ, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ

Rajneet Kaur
2 Min Read

ਨਿਊਜ਼ ਡੈਸਕ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਂਝੇਦਾਰੀ ਮੋਡ ਵਿੱਚ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ਦੇ 11 ਰਾਜਾਂ ਵਿੱਚ 23 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ। ਰੱਖਿਆ ਮੰਤਰਾਲੇ ਨੇ  ਕਿਹਾ ਕਿ ਨਵੇਂ ਸਕੂਲ ਸਬੰਧਿਤ ਸਿੱਖਿਆ ਬੋਰਡਾਂ ਨਾਲ ਮਾਨਤਾ ਤੋਂ ਇਲਾਵਾ ਸੈਨਿਕ ਸਕੂਲ ਸੋਸਾਇਟੀ ਦੀ ਅਗਵਾਈ ਹੇਠ ਕੰਮ ਕਰਨਗੇ ਅਤੇ ਸੁਸਾਇਟੀ ਦੁਆਰਾ ਨਿਰਧਾਰਤ ਸਾਂਝੇਦਾਰੀ ਮੋਡ ਵਿੱਚ ਨਵੇਂ ਸੈਨਿਕ ਸਕੂਲਾਂ ਲਈ ਨਿਯਮਾਂ  ਦੀ ਪਾਲਣਾ ਕਰਨਗੇ। ਦਸ ਦਈਏ ਕਿ ਇਹ ਸਕੂਲ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਬਡਸਰ ਵਿਧਾਨ ਸਭਾ ਹਲਕੇ ਦੇ ਬਾਨੀ ਵਿੱਚ ਖੁੱਲ੍ਹੇਗਾ।

ਫਿਲਹਾਲ ਸਰਕਾਰੀ ਖੇਤਰ ਵਿੱਚ, ਹਮੀਰਪੁਰ ਜ਼ਿਲ੍ਹੇ ਦੇ ਅਧੀਨ ਸੁਜਾਨਪੁਰ ਟਿਹਰਾ ਵਿੱਚ  ਜਦੋਂ ਕਿ ਨਿੱਜੀ ਖੇਤਰ ਵਿੱਚ, ਸੈਨਿਕ ਸਕੂਲ ਨਾਲਾਗੜ੍ਹ, ਸੋਲਨ ਵਿੱਚ ਸਥਾਪਿਤ ਹੈ। ਹੁਣ ਸੂਬੇ ਵਿੱਚ ਸੈਨਿਕ ਸਕੂਲਾਂ ਦੀ ਗਿਣਤੀ ਤਿੰਨ ਹੋ ਜਾਵੇਗੀ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਗੈਰ ਸਰਕਾਰੀ ਸੰਗਠਨਾਂ, ਨਿੱਜੀ ਸਕੂਲਾਂ ਅਤੇ ਰਾਜ ਸਰਕਾਰਾਂ ਦੀ ਭਾਈਵਾਲੀ ਵਿੱਚ 100 ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦੀ ਪਹਿਲਕਦਮੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲਕਦਮੀ 6ਵੀਂ ਜਮਾਤ ਤੋਂ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਤਹਿਤ ਸੈਨਿਕ ਸਕੂਲ ਸੋਸਾਇਟੀ ਨੇ ਦੇਸ਼ ਭਰ ਦੇ 19 ਨਵੇਂ ਸੈਨਿਕ ਸਕੂਲਾਂ ਨਾਲ  ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment