ਐਬਟਸਫੋਰਡ: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦਾ 22 ਸਾਲਾ ਗੁਰਪ੍ਰੀਤ ਸਿੰਘ ਲਾਪਤਾ ਹੈ। ਐਬਟਸਫੋਰਡ ਪੁਲਿਸ ਵਿਭਾਗ ਵਲੋਂ ਗੁਰਪ੍ਰੀਤ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਗਈ ਹੈ। ਜਨਰਲ ਇਨਵੈਸਟੀਗੇਸ਼ਨ ਐਂਡ ਮਿਸਿੰਗ ਪਰਸਨ ਯੂਨਿਟ ਨੇ ਦੱਸਿਆ ਕਿ ਐਬਟਸਫੋਰਡ ਦਾ ਵਾਸੀ ਗੁਰਪ੍ਰੀਤ ਸਿੰਘ ਪਰਮਾਰ 10 ਦਸੰਬਰ 2020 ਤੋਂ ਲਾਪਤਾ ਦੱਸਿਆ ਜਾ ਰਿਹਾ ਹੈ।
ਗੁਰਪ੍ਰੀਤ ਐਬਟਸਫੋਰਡ ਦੇ ਨੌਰਥਡੇਲ ਕੋਰਟ ਦੇ ਬਲਾਕ-31600 ਵਿੱਚ ਸਥਿਤ ਆਪਣੇ ਘਰੋਂ 10 ਦਸੰਬਰ ਨੂੰ ਸਵੇਰੇ 7 ਵਜੇ ਗਿਆ ਸੀ। ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੋਇਆ।
22 ਸਾਲਾ ਗੁਰਪ੍ਰੀਤ ਸਿੰਘ ਪਰਮਾਰ ਦੀ ਲੰਬਾਈ 5 ਫੁੱਟ 8 ਇੰਚ, ਦਰਮਿਆਨਾ ਕੱਦ, ਅੱਖਾਂ ਭੂਰੀਆਂ ਤੇ ਉਹ ਸਿਰੋਂ ਮੋਨਾ ਹੈ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਤਾਂ ਉਸ ਨੇ ਗੂੜੇ ਰੰਗ ਦਾ ਸਵੈਟਰ ਤੇ ਸਵੈਟਪੈਂਟ ਪਾਈ ਹੋਈ ਸੀ। ਐਬਟਸਫੋਰਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਗੁਰਪ੍ਰੀਤ ਸਿੰਘ ਪਰਮਾਰ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਫੋਨ ਨੰਬਰ : 604-859-5225 ’ਤੇ ਸੰਪਰਕ ਕਰ ਸਕਦਾ ਹੈ।