ਬਰੈਂਪਟਨ ਦਾ 22 ਸਾਲਾ ਪੰਜਾਬੀ ਨੌਜਵਾਨ ਲਾਪਤਾ

TeamGlobalPunjab
1 Min Read

ਬਰੈਂਪਟਨ : ਬਰੈਂਪਟਨ ਦਾ ਸਤਿੰਦਰਵੀਰ ਗਿੱਲ ਨਾਮ ਦਾ 22 ਸਾਲਾ ਨੌਜਵਾਨ ਪਿਛਲੇ ਕਈ ਦਿਨ ਤੋਂ ਲਾਪਤਾ ਹੈ। ਪੀਲ ਰੀਜਨਲ ਪੁਲਿਸ ਨੇ ਉਸਦੀ ਭਾਲ ‘ਚ ਸਹਾਇਤਾ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਜਾਣਕਾਰੀ ਮੁਤਾਬਕ ਸਤਿੰਦਰਵੀਰ ਗਿੱਲ ਨੂੰ ਆਖਰੀ ਵਾਰ 14 ਮਈ ਨੂੰ ਬਰੈਂਪਟਨ ਦੇ ਮਾਉਂਟਨ ਬੈਰੀ ਰੋਡ ਇਲਾਕੇ ਵਿਚ ਵੇਖਿਆ ਗਿਆ ਸੀ। ਸਤਿੰਦਰਵੀਰ ਗਿੱਲ 14 ਮਈ ਦੀ ਸ਼ਾਮ ਨਿਆਗਰਾ ਫ਼ਾਲਜ਼ ਵੱਲ ਗਿਆ ਪਰ ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਪੀਲ ਰੀਜਨਲ ਪੁਲਿਸ ਦੀ 21 ਡਵੀਜ਼ਨ ਵੱਲੋਂ ਸਤਿੰਦਰਵੀਰ ਦੀ ਤਸਵੀਰ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਉਸ ਦਾ ਕੱਦ ਲਗਭਗ 5 ਫੁੱਟ 6 ਇੰਚ ਅਤੇ ਵਜ਼ਨ 68 ਕਿਲੋਗ੍ਰਾਮ ਹੈ। ਉਸ ਦਾ ਸਰੀਰ ਦਰਮਿਆਨਾ ਅਤੇ ਛੋਟੇ ਕਾਲੇ ਵਾਲ ਹਨ। ਆਖਰੀ ਵਾਰ ਵੇਖੇ ਜਾਣ ਸਮੇਂ ਸਤਿੰਦਰਵੀਰ ਗਿੱਲ ਨੇ ਗਰੇਅ ਹੁਡੀ, ਕਾਲੀ ਪੈਂਟ ਅਤੇ ਸਫ਼ੈਦ ਤਲੇ ਵਾਲੇ ਕਾਲੇ ਸ਼ੂਜ਼ ਪਹਿਨੇ ਹੋਏ ਸਨ। ਸਤਿੰਦਰਵੀਰ ਗਿੱਲ ਦਾ ਪਰਿਵਾਰ ਉਸ ਲਈ ਬਹੁਤ ਪਰੇਸ਼ਾਨ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸਤਿੰਦਰਵੀਰ ਗਿੱਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਉਰੋ ਦੇ ਜਾਂਚਕਰਤਾਵਾਂ ਨਾਲ 905 453-2121 ਐਕਸਟੈਨਸ਼ਨ 2133 ‘ਤੇ ਕਾਲ ਕੀਤੀ ਜਾਵੇ।

Share This Article
Leave a Comment