ਸਰੀ : ਸਰੀ ਵਿਖੇ ਪਿਛਲੇ ਸਾਲ ਹੋਏ ਇਕ ਕਤਲ ਦੇ ਮਾਮਲੇ ਵਿਚ 21 ਸਾਲ ਦੇ ਪੰਜਾਬੀ ਨੌਜਵਾਨ ਜਸਮਨ ਬਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, 11 ਨਵੰਬਰ 2015 ਨੂੰ ਕੀਤੇ ਗਏ ਕਤਲ ਦੇ ਮਾਮਲੇ ਵਿਚ ਇਸ ਤੋਂ ਪਹਿਲਾਂ ਜਗਪਾਲ ਹੋਠੀ ਅਤੇ ਜੌਰਡਨ ਬੌਟਮਲੀ ਵਿਰੁੱਧ ਫ਼ਰਸਟ ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।
ਦੱਸ ਦੇਈਏ ਕਿ 30 ਸਾਲ ਦੇ ਐਂਡਰਿਉ ਬਾਲਡਵਿਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਇਸਦੀ ਕੀਤੀ ਗਈ ਜਾਂਚ ਦੇ ਆਧਾਰ ‘ਤੇ ਜਸਮਨ ਬਸਰਾਂ ਵਿਰੁੱਧ ਕਤਲ ਦੀ ਵਾਰਦਾਤ ਵਿਚ ਸਹਾਇਕ ਵਜੋਂ ਕੰਮ ਦੇ ਦੋਸ਼ ਆਇਦ ਕੀਤੇ ਗਏ।
ਸਾਰਜੈਂਟ ਫ਼ਰੈਂਕ ਜੈਂਗ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਐਂਡਰਿਉ ਬਾਲਡਵਿਨ ਦੇ ਕਤਲ ਬਾਰੇ ਪੜਤਾਲ ਹਾਲੇ ਵੀ ਚੱਲ ਰਹੀ ਹੈ ਅਤੇ ਇਸ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।
Charges laid – 21yo Jasman Basran was arrested today and charged with accessory after the fact to murder in connection with the homicide of Andrew Baldwin (pictured). Andrew was killed on Nov 11, 2019 at a residence in the Whalley neighbourhood of #SurreyBC pic.twitter.com/ZMb1bnTwIr
— IHIT (@HomicideTeam) May 20, 2020