ਮੁੰਬਈ: ਤੇਜ਼ੀ ਨਾਲ ਪੈਰ ਪਸਾਰ ਰਹੇ ਇਸ ਜਾਨਲੇਵਾ ਵਾਇਰਸ ਨੇ ਹੁਣ ਭਾਰਤੀ ਜਲ ਸੈਨਾ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਜਲ ਸੈਨਾ ਦੇ ਜਵਾਨ ਵੀ ਕੋਰੋਨਾ ਨਾਲ ਸੰਕ੍ਰਮਿਤ ਹੋਣ ਲੱਗੇ ਹਨ। ਪੱਛਮੀ ਨੇਵੀ ਕਮਾਨ ਦੇ ਤੱਟ ‘ਤੇ ਮੌਜੂਦ ਆਈਐੱਨਐੱਸ (INS) ਆਂਗਰੇ ਦੇ 21 ਨੌਜਵਾਨਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈ। ਦੱਸ ਦੇਈਏ ਕਿ INS ਆਂਗਰੇ ਮਹਾਰਾਸ਼ਟਰ ਦੇ ਮੁੰਬਈ ਤੱਟ ‘ਤੇ ਮੌਜੂਦ ਹੈ।
ਇਨ੍ਹਾਂ ਕੋਰੋਨਾ ਪਾਜ਼ਿਟਿਵ ਜਵਾਨਾਂ ਨੂੰ ਨੇਵੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਨੇਵੀ ਅੰਦਰ ਜਵਾਨਾਂ ‘ਚ ਸੰਕਰਮਣ ਹੋਣ ਦਾ ਇਹ ਪਹਿਲਾ ਮਾਮਲਾ ਹੈ। ਇਨ੍ਹਾਂ ਜਵਾਨਾਂ ‘ਚ ਕੋਰੋਨਾ ਸੰਕਰਮਣ ਕਿਵੇਂ ਫੈਲਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਬੀਤੇ ਦਿਨੀਂ ਸੰਕ੍ਰਮਿਤ ਜਵਾਨਾਂ ਦੇ ਸੰਪਰਕ ‘ਚ ਆਏ ਸਨ।
ਹਾਲਾਂਕਿ, ਹੁਣ ਤਕ ਦੀ ਜਾਂਚ ਵਿਚ ਸਿਰਫ਼ ਇਹੀ ਪਤਾ ਚੱਲਿਆ ਹੈ ਕਿ ਲਾਕਡਾਊਨ ਦੀ ਵਜ੍ਹਾ ਨਾਲ ਸਾਰੇ ਫ਼ੌਜੀ ਆਪਣੇ ਘਰਾਂ ‘ਚ ਹੀ ਸਨ ਤੇ ਕਿਸੇ ਬਾਹਰੀ ਵਿਅਕਤੀ ਦੇ ਸੰਪਰਕ ‘ਚ ਨਹੀਂ ਆਏ ਸਨ। ਸਾਰਿਆਂ ਨੂੰ ਮੁੰਬਈ ਦੇ ਨੇਵੀ ਹਸਪਤਾਲ INHS ਅਸ਼ਵਿਨੀ ‘ਚ ਕੁਆਰੰਟਾਇਨ ਕੀਤਾ ਗਿਆ ਹੈ।