ਸੁਨਾਮ : ਆਮ ਆਦਮੀ ਪਾਰਟੀ ਵਿਧਾਇਕਾ ਵਲੋਂ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਹਮਲੇ ਕੀਤੇ ਜਾਂਦੇ ਰਹਿੰਦੇ ਹਨ। ਪਰ ਜੇਕਰ ਗਲ ਅਮਨ ਅਰੋੜਾ ਦੀ ਕਰੀਏ ਤਾਂ ਉਹ ਸੂਬੇ ਦੀਆਂ ਕਮੀਆ ਗਿਣਾਉਂਦੇ ਹੀ ਰਹਿੰਦੇ ਹਨ। ਅੱਜ ਅਮਨ ਅਰੋੜਾ ਨੇ ਇਕ ਵਾਰ ਫਿਰ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਅਮਨ ਅਰੋੜਾ ਦਾ ਕਹਿਣਾ ਹੈ ਕਿ ਜੇਕਰ 2022 ਵਿਚ ਕਾਂਗਰਸ ਪਾਰਟੀ ਕੈਪਟਨ ਦੀ ਅਗਵਾਈ ਵਿਚ ਹੀ ਚੋਣ ਲੜਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਮੰਗਣ ਦੀ ਜਰੂਰਤ ਨਹੀਂ ਪਵੇਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਦੇਖਦੇ ਹੋਏ ਹੀ ਲੋਕ ਉਨ੍ਹਾ ਨੂੰ ਵੋਟਾਂ ਪਾਉਣਗੇ।
ਦਰਅਸਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ 2022 ਵਿਚ ਉਹ ਵਿਧਾਨ ਸਭਾ ਚੋਣਾਂ ਲੜਨਗੇ ਕਿਉਂਕਿ ਅਜੇ ਉਹ ਜਵਾਨ ਹਨ। ਧਿਆਦੇਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਕਿਹਾ ਸੀ ਕਿ ਇਹ ਉਨ੍ਹਾਂ ਦੀਆਂ ਆਖਰੀ ਚੋਣਾਂ ਹਨ।