ਡਾਕਟਰ ਦੇ ਘਰੋਂ ਮਿਲੇ 2,000 ਤੋਂ ਵੀ ਜ਼ਿਆਦਾ ਭਰੂਣ

TeamGlobalPunjab
2 Min Read

ਜੋਲਿਏਟ: ਅਮਰੀਕਾ ‘ਚ ਇੰਡੀਆਨਾ ਦੇ ਇੱਕ ਗਰਭਪਾਤ ਕਲੀਨਿਕ ਦੇ ਇੱਕ ਸਵਰਗਵਾਸੀ ਡਾਕਟਰ ਦੇ ਇਲੀਨੋਇਸ ਰਾਜ ‘ਚ ਸਥਿਤ ਘਰ ਤੋਂ 2,000 ਤੋਂ ਵੀ ਜ਼ਿਆਦਾ ਭਰੂਣਾਂ ਦੀ ਰਹਿੰਦ ਖੂਹੰਦ ਮਿਲੀ ਹੈ। ਇਨ੍ਹਾਂ ਭਰੂਣਾਂ ਨੂੰ ਮੇਡੀਕਲ ਤਰੀਕੇ ਨਾਲ ਸੁਰੱਖਿਅਤ ਕਰਕੇ ਰੱਖਿਆ ਗਿਆ ਹੈ। ਇਸ ਡਾਕਟਰ ਦੀ ਮੌਤ ਪਿਛਲੇ ਹੀ ਹਫ਼ਤੇ ਹੋਈ ਹੈ। ਵਿਲ ਕਾਊਂਟੀ ਦੇ ਸ਼ੈਰਿਫ ਦਫ਼ਤਰ ਨੇ ਸ਼ੁੱਕਰਵਾਰ ਦੇਰ ਸ਼ਾਮ ਦੱਸਿਆ ਕਿ ਡਾਕਟਰ ਉਲਰਿਚ ਕਲੋਫਰ ਪਰਿਵਾਰ ਦੇ ਇੱਕ ਵਕੀਲ ਨੇ ਵੀਰਵਾਰ ਨੂੰ ਕੋਰੋਨਰ ਦਫ਼ਤਰ ‘ਚ ਸੰਪਰਕ ਕਰ ਮਕਾਨ ‘ਚ ਭਰੂਣਾਂ ਦੇ ਅਵਸ਼ੇਸ਼ ਹੋਣ ਦਾ ਖਦਸ਼ਾ ਜਤਾਇਆ ਸੀ।

ਸ਼ੈਰਿਫ ਆਫਿਸ ਨੇ ਦੱਸਿਆ ਕਿ ਉੱਥੋਂ 2,246 ਭਰੂਣ ਮਿਲੇ ਹਨ, ਜਿਨ੍ਹਾਂ ਨੂੰ ਮੈਡੀਕਲ ਤਰੀਕੇ ਨਾਲ ਬਚਾ ਕੇ ਰੱਖਿਆ ਗਿਆ ਸੀ, ਪਰ ਮਕਾਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਦਾ ਹਾਲੇ ਤੱਕ ਕੋਈ ਸੁਬੂਤ ਨਹੀਂ ਮਿਲਿਆ ਹੈ। ਕੋਰੋਨਰ ਦਫ਼ਤਰ ਵੱਲੋਂ ਸਾਰੇ ਭਰੂਣਾਂ ਨੂੰ ਜਬਤ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕਲੋਫਰ ਦੀ ਮੌਤ 3 ਸਤੰਬਰ ਨੂੰ ਹੋਈ ਉਹ ਸਾਊਥ ਬੇਂਡ, ਇੰਡੀਆਨਾ ‘ਚ ਇੱਕ ਗਰਭਪਾਤ ਕਲੀਨਿਕ ‘ਚ ਲੰਬੇ ਸਮੇਂ ਤੋਂ ਡਾਕਟਰ ਸਨ। 2015 ਵਿੱਚ ਇਨ੍ਹਾਂ ਦੇ ਕਲੀਨਿਕ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਬੰਦ ਸੀ। ਇੰਡੀਆਨਾ ਸਟੇਟ ਡਿਪਾਰਟਮੈਂਟ ਆਫ ਹੈਲਥ ਨੇ ਪਹਿਲਾਂ ਕਲੀਨਿਕ ਦੇ ਖਿਲਾਫ ਸ਼ਿਕਾਇਤਾਂ ਜਾਰੀ ਕੀਤੀਆਂ। ਏਜੰਸੀ ਨੇ ਦੋਸ਼ ਲਗਾਇਆ ਕਿ ਕਲੀਨਿਕ ਨੇ ਨਿਯਮਾਂ ਦੀ ਪਾਲਣਾਂ ਵੀ ਨਹੀ ਕੀਤੀ ਹੈ ਤੇ ਨਾ ਹੀ ਮਰੀਜ਼ਾਂ ਨੂੰ ਗਰਭਪਾਤ ਤੋਂ ਘੱਟੋਂ ਘੱਟ 18 ਘੰਟੇ ਪਹਿਲਾਂ ਜਿਹੜੀ ਲਾਜ਼ਮੀ ਸਿੱਖਿਆ ਮਿਲਣੀ ਚਾਹੀਦੀ ਹੈ ਉਹ ਦਿੱਤੀ ਜਾਂਦੀ ਸੀ।

ਰਿਪੋਰਟਾਂ ਅਨੁਸਾਰ, ਕਲੋਫਰ ​​ਨੂੰ ਇੰਡੀਆਨਾ ਦਾ ਸਭ ਤੋਂ ਮੰਨਿਆਂ ਹੋਇਆ ਗਰਭਪਾਤ ਕਰਨ ਵਾਲਾ ਡਾਕਟਰ ਮੰਨਿਆ ਜਾਂਦਾ ਸੀ। ਇੰਡੀਆਨਾ ਰਾਈਟ ਆਫ ਲਾਈਫ ਦੇ ਪ੍ਰਧਾਨ ਮਾਈਕ ਫਿਸ਼ਰ ਨੇ ਸ਼ੁੱਕਰਵਾਰ ਰਾਤ ਭੇਜੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਵੱਡੀ ਗਿਣਤੀ ‘ਚ ਭਰੂਣ ਮਿਲਣ ਨਾਲ ਅਸੀ ਬਹੁਤ ਡਰੇ ਹੋਏ ਹਾਂ। ਉਨ੍ਹਾਂ ਨੇ ਇੰਡੀਆਨਾ ਦੇ ਅਧਿਕਾਰੀਆਂ ਨੂੰ ਇਹ ਪਤਾ ਲਗਾਉਣ ਲਈ ਬੁਲਾਇਆ ਗਿਆ ਹੈ ਕੀ ਉਨ੍ਹਾਂ ਅਵਸ਼ੇਸ਼ਾਂ ਦਾ ਇੰਡੀਆਨਾ ਵਿੱਚ ਗਰਭਪਾਤ ਦੇ ਸੰਚਾਲਨ ਨਾਲ ਕੋਈ ਸੰਬੰਧ ਹੈ।

Share this Article
Leave a comment