ਹੈਰਾਨੀਜਨਕ ਘਟਨਾ: ਬੱਸ ’ਚ 20 ਸਾਲ ਦੀ ਕੁੜੀ ਦੀ ਅਚਨਚੇਤ ਮੌਤ, ਸਰੀਰ ’ਤੇ ਚਿਪਕਾਏ ਸਨ 26 iPhone

Global Team
3 Min Read

ਨਿਊਜ਼ ਡੈਸਕ: ਬ੍ਰਾਜ਼ੀਲ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਇੱਕ 20 ਸਾਲ ਦੀ ਕੁੜੀ ਬੱਸ ਵਿੱਚ ਸਫਰ ਕਰ ਰਹੀ ਸੀ ਜਦੋਂ ਅਚਾਨਕ ਉਸ ਨੂੰ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਪਰ ਅਸਲ ਹੈਰਾਨ ਕਰਨ ਵਾਲੀ ਗੱਲ ਉਦੋਂ ਸਾਹਮਣੇ ਆਈ ਜਦੋਂ ਪੁਲਿਸ ਨੇ ਦੇਖਿਆ ਕਿ ਉਸ ਦੇ ਸਰੀਰ ’ਤੇ 26 ਆਈਫੋਨ ਟੇਪ ਨਾਲ ਚਿਪਕਾਏ ਹੋਏ ਸਨ। ਇਹ ਮਾਮਲਾ ਬ੍ਰਾਜ਼ੀਲ ਦੇ ਪਰਾਨਾ ਸੂਬੇ ਦੇ ਗੁਆਰਾਪੁਆਵਾ ਸ਼ਹਿਰ ਦਾ ਹੈ, ਅਤੇ ਹੁਣ ਪੁਲਿਸ ਇਸ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਡੇਲੀ ਮੇਲ ਦੀ ਖਬਰ ਅਨੁਸਾਰ, ਬ੍ਰਾਜ਼ੀਲ ਵਿੱਚ ਇੱਕ 20 ਸਾਲ ਦੀ ਔਰਤ ਬੱਸ ਵਿੱਚ ਮ੍ਰਿਤਕ ਪਾਈ ਗਈ, ਜਿਸ ਦੇ ਸਰੀਰ ’ਤੇ 26 ਆਈਫੋਨ ਬੰਨ੍ਹੇ ਹੋਏ ਸਨ।

ਜਾਣਕਾਰੀ ਮੁਤਾਬਕ ਕੁੜੀ ਬੱਸ ਵਿੱਚ ਸਫਰ ਕਰ ਰਹੀ ਸੀ। ਅਚਾਨਕ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗੀ ਅਤੇ ਉਸ ਨੂੰ ਝਟਕੇ ਆਉਣ ਲੱਗੇ। ਤੁਰੰਤ ਐਮਰਜੈਂਸੀ ਸਰਵਿਸ ਨੂੰ ਬੁਲਾਇਆ ਗਿਆ। ਪੈਰਾਮੈਡਿਕਸ ਨੇ ਬੱਸ ਵਿੱਚ ਹੀ ਉਸ ਦਾ ਇਲਾਜ ਸ਼ੁਰੂ ਕੀਤਾ, ਪਰ ਉਸ ਦੀ ਹਾਲਤ ਵਿਗੜਦੀ ਗਈ। ਉਸ ਨੂੰ ਦਿਲ ਦਾ ਦੌਰਾ ਪਿਆ ਅਤੇ 45 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

26 ਆਈਫੋਨ ਦਾ ਰਾਜ਼ ਕੀ ਸੀ?

ਜਦੋਂ ਪੁਲਿਸ ਨੇ ਕੁੜੀ ਦੇ ਸਰੀਰ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਸ ਦੇ ਸਰੀਰ ’ਤੇ ਟੇਪ ਨਾਲ 26 ਆਈਫੋਨ ਚਿਪਕਾਏ ਹੋਏ ਸਨ। ਪੁਲਿਸ ਨੇ ਤੁਰੰਤ ਫੋਰੈਂਸਿਕ ਅਤੇ ਸਿਵਲ ਪੁਲਿਸ ਦੀਆਂ ਟੀਮਾਂ ਨੂੰ ਬੁਲਾਇਆ। ਇੱਕ ਖੋਜੀ ਕੁੱਤੇ ਨੇ ਸਾਮਾਨ ਦੀ ਤਲਾਸ਼ੀ ਲਈ, ਪਰ ਕੋਈ ਡਰੱਗ ਨਹੀਂ ਮਿਲੀ। ਹਾਂ, ਉਸ ਦੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਜ਼ਰੂਰ ਸਨ, ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ।

ਪੁਲਿਸ ਦਾ ਕੀ ਕਹਿਣਾ ਹੈ?

ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ। ਹਾਲੇ ਇਹ ਸਪਸ਼ਟ ਨਹੀਂ ਕਿ ਕੁੜੀ ਦੀ ਮੌਤ ਦਾ ਕਾਰਨ ਕੀ ਸੀ। ਫੋਰੈਂਸਿਕ ਰਿਪੋਰਟ ਦੀ ਉਡੀਕ ਹੈ, ਜੋ ਦੱਸੇਗੀ ਕਿ ਮੌਤ ਕਿਵੇਂ ਹੋਈ। ਸਾਰੇ ਆਈਫੋਨ ਬ੍ਰਾਜ਼ੀਲ ਦੀ ਫੈਡਰਲ ਰੈਵੇਨਿਊ ਸਰਵਿਸ ਨੂੰ ਸੌਂਪ ਦਿੱਤੇ ਗਏ ਹਨ। ਪੁਲਿਸ ਨੂੰ ਇਹ ਵੀ ਨਹੀਂ ਪਤਾ ਕਿ ਕੁੜੀ ਦਾ ਤਸਕਰੀ ਨਾਲ ਕੋਈ ਸਬੰਧ ਸੀ ਜਾਂ ਨਹੀਂ।

ਤਸਕਰੀ ਦਾ ਸ਼ੱਕ ਕਿਉਂ?

ਇੰਨੇ ਸਾਰੇ ਆਈਫੋਨ ਸਰੀਰ ’ਤੇ ਚਿਪਕਾ ਕੇ ਲਿਜਾਣਾ ਕੋਈ ਆਮ ਗੱਲ ਨਹੀਂ। ਪੁਲਿਸ ਨੂੰ ਸ਼ੱਕ ਹੈ ਕਿ ਇਹ ਤਸਕਰੀ ਦਾ ਮਾਮਲਾ ਹੋ ਸਕਦਾ ਹੈ। ਪਰ ਸਵਾਲ ਇਹ ਹੈ ਕਿ ਕੁੜੀ ਨੇ ਅਜਿਹਾ ਕਿਉਂ ਕੀਤਾ? ਕੀ ਉਹ ਕਿਸੇ ਵੱਡੇ ਗਿਰੋਹ ਦਾ ਹਿੱਸਾ ਸੀ? ਜਾਂ ਕੋਈ ਹੋਰ ਮਜਬੂਰੀ ਸੀ? ਇਹ ਸਾਰੇ ਸਵਾਲ ਹਾਲੇ ਬਿਨਾਂ ਜਵਾਬ ਦੇ ਹਨ।

Share This Article
Leave a Comment