ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਹੋਏ ਬੰਦ

Prabhjot Kaur
2 Min Read

ਪਟਿਆਲਾ : ਕੋਲੇ ਦੀ ਘਾਟ ਕਾਰਨ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ।

ਉਥੇ ਹੀ ਦੂਜੇ ਪਾਸੇ ਨਿੱਜੀ ਖੇਤਰ ਦੇ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਯੂਨਿਟ ਨੰਬਰ 2 ਵੀ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਹੈ। ਲਹਿਰਾ ਮੁਹੱਬਤ ਦਾ ਇਕ ਯੂਨਿਟ ਬੁਆਇਲਰ ਫਟਣ ਕਾਰਨ ਪਿਛਲੇ 8 ਮਹੀਨਿਆਂ ਤੋਂ ਬੰਦ ਹੈ। ਕੁੱਲ ਮਿਲਾ ਕੇ ਪੰਜਾਬ ਵਿਚ ਅੱਜ 1400 ਮੈਗਾਵਾਟ ਦੀ ਕਮੀ ਆਪਣੇ ਪਲਾਂਟਾਂ ਤੋਂ ਪੈਦਾ ਹੋ ਗਈ ਹੈ।

ਦੱਸਣਯੋਗ ਹੈ ਕਿ ਪਛਵਾੜਾ ਖਾਨਾਂ ਤੋਂ ਕੋਲੇ ਦੀ ਸਪਲਾਈ ਠੱਪ ਹੋ ਗਈ ਹੈ। 16 ਦਸੰਬਰ ਨੂੰ ਪੰਜਾਬ ਦੇ ਰੋਪੜ ਸਥਿਤ ਪਾਵਰ ਪਲਾਂਟ ’ਤੇ ਪਛਵਾੜਾ ਕੋਲ ਖਾਨ ਤੋਂ ਪਹਿਲਾ ਰੈਕ ਪੁੱਜਿਆ। ਇਸ ਤੋਂ ਬਾਅਦ ਰੋਜ਼ਾਨਾ ਪੰਜਾਬ ਪੰਜ ਰੈਕ ਪੁੱਜਣੇ ਸੀ ਪਰ ਇਹ ਆਸ ਵੀ ਪੂਰੀ ਨਾ ਹੋਈ ਤੇ ਰੋਜ਼ਾਨਾ ਇਕ ਰੈਕ ਦੇ ਹਿਸਾਬ ਨਾਲ ਸਿਰਫ ਨੌਂ ਰੈਕ ਹੀ ਪੁੱਜੇ। ਕੁਝ ਦਿਨਾਂ ਬਾਅਦ ਇਕ ਰੈਕ ਦੀ ਸਪਲਾਈ ਵੀ ਰੁਕ ਗਈ ਹੈ।

ਮਾਹਰਾਂ ਅਨੁਸਾਰ ਜੇ ਪਛਵਾੜਾ ਤੋਂ ਕੋਲੇ ਦੀ ਲੋੜੀਂਦੀ ਸਪਲਾਈ ਜਲਦ ਤੋਂ ਜਲਦ ਬਹਾਲ ਨਾ ਕੀਤੀ ਗਈ ਤਾਂ ਇਸ ਨਾਲ ਅਗਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸੂਬੇ ਦੇ ਤਾਪ ਬਿਜਲੀ ਘਰਾਂ ’ਚ ਕੋਲੇ ਦੇ ਭੰਡਾਰਾਂ ’ਤੇ ਪਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment